ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ''ਚ ਆਸਟਰੇਲੀਆ ਤੇ ਕੈਨੇਡਾ ਦੇ 3-3 ਸ਼ਹਿਰ ਟਾਪ-10 ''ਚ ਸ਼ਾਮਲ

08/16/2017 8:42:13 PM

ਮੈਲਬੋਰਨ—ਦੁਨੀਆ 'ਚ ਕਈ ਅਜਿਹੇ ਸ਼ਹਿਰ ਹਨ ਜਿੱਥੇ ਲੋਕਾਂ ਦਾ ਰਹਿਣ ਬਹੁਤ ਮੁਸ਼ਕਲ ਹੁੰਦਾ ਹੈ। ਕਈ ਸ਼ਹਿਰ ਅੱਤਵਾਦ ਨਾਲ ਘਿਰੇ ਹੋਏ ਹੁੰਦੇ ਹਨ, ਕਈ ਸ਼ਹਿਰਾਂ 'ਚ ਪੜਾਈ, ਜ਼ਰੂਰੀ ਸਹੂਲਤਾਂ ਨਹੀਂ ਹੁੰਦੀਆਂ, ਪਰ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ 'ਚ ਆਸਟਰੇਲੀਆ ਅਤੇ ਕੈਨੇਡਾ ਦੇ 3-3 ਸ਼ਹਿਰ ਟਾਪ-10 'ਚ ਸ਼ਾਮਲ ਹਨ। ਇਸ ਸੂਚੀ 'ਚ ਲਗਾਤਾਰ 7ਵੇਂ ਸਾਲ ਵੀ ਸਭ ਤੋਂ ਟਾਪ 'ਤੇ ਆਸਟਰੇਲੀਆ ਦਾ ਮੈਲਬੋਰਨ ਸ਼ਹਿਰ ਹੈ। ਇਸ ਦਾ ਪ੍ਰਗਟਾਵਾ ਦਿ ਇਕਨਾਮਿਕ ਇੰਟੈਲੀਜੈਂਸ ਯੂਨੀਟ ਦੇ ਮਾਹਰਾਂ ਨੇ ਆਪਣੀ ਲਾਈਬੇਨੇਬਲ ਰਿਪੋਰਟ 2017 'ਚ ਕੀਤਾ। ਮਾਹਰਾਂ ਵਲੋਂ ਜਾਰੀ ਕੀਤੀ ਗਈ ਸੂਚੀ 'ਚ ਮੈਲਬੋਰਨ ਪਹਿਲੇ ਸਥਾਨ 'ਤੇ, ਦੂਜੇ 'ਤੇ ਆਸਟਰੀਆ ਦਾ ਵਿਆਨਾ ਸ਼ਹਿਰ , ਤੀਜੇ 'ਤੇ ਕੈਨੇਡਾ ਦਾ ਵੈਨਕੂਵਰ ਸ਼ਹਿਰ, ਚੌਥੇ 'ਤੇ ਕੈਨੇਡਾ ਦਾ ਟੋਰਾਂਟੋ ਸ਼ਹਿਰ, ਪੰਜਵੇਂ 'ਤੇ ਦੋ ਦੇਸ਼ਾਂ ਦੇ ਸ਼ਹਿਰ ਆਉਂਦੇ ਹਨ ਐਡੀਲਡ (ਆਸਟਰੇਲੀਆ) ਅਤੇ ਕੈਲਗੀਰੀ (ਕੈਨੇਡਾ), ਛੇਵੇਂ 'ਤੇ ਆਸਟਰੇਲੀਆ ਦਾ ਪਰਥ ਸ਼ਹਿਰ, ਸੱਤਵੇਂ 'ਤੇ ਨਿਊਜ਼ੀਲੈਂਡ ਦਾ ਆਕਲੈਂਡ, ਅੱਠਵੇਂ 'ਤੇ ਫਿਨਲੈਂਡ ਦਾ ਹੇਲਸਿੰਕੀ ਸ਼ਹਿਰ, ਨੌਵੇ 'ਤੇ ਜਰਮਨੀ ਦਾ ਹੈਮਬਰਗ ਸ਼ਹਿਰ ਸ਼ਾਮਲ ਹੈ।
ਰਿਪੋਰਟ ਵੱਖ-ਵੱਖ ਸ਼ਹਿਰਾਂ ਵਿਚਲੀ ਸਥਿਰਤਾ, ਬੁਨਿਆਦੀ ਢਾਂਚਾ, ਸਿਹਤ ਸੰਭਾਲ, ਸੱਭਿਆਚਾਰ, ਵਾਤਾਵਰਣ ਅਤੇ ਸਿੱਖਿਆ ਦੇ ਮੱਦੇਨਜ਼ਰ ਤਿਆਰ ਕੀਤੀ ਗਈ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਇਹ ਸੂਚੀ ਤਾਂ ਟਾਪ-10 ਸ਼ਹਿਰਾਂ ਦੀ ਹੈ ਪਰ 10ਵੇਂ ਨਬੰਰ ਵਾਲਾ ਸ਼ਹਿਰ ਕਿੱਥੇ ਹੈ। ਉਹ ਤੁਹਾਨੂੰ ਦੱਸ ਦਈਏ ਕਿ ਪੰਜਵੇਂ ਨੰਬਰ ਵਾਲੇ ਦੋ ਸ਼ਹਿਰ ਟਾਈ ਹਨ।


Related News