ਸਪੇਨ ''ਚ ਹਮਲੇ ਦੌਰਾਨ ਭਾਰਤੀ ਮੂਲ ਦੀ ਅਦਾਕਾਰਾ ਨੇ ਕੁਝ ਇਸ ਤਰ੍ਹਾਂ ਬਚਾਈ ਆਪਣੀ ਜਾਨ

08/19/2017 1:49:01 AM

ਲੰਡਨ — ਸਪੇਨ 'ਚ ਅੱਤਵਾਦੀ ਹਮਲੇ ਦੇ ਦੌਰਾਨ ਲੰਡਨ ਦੀ ਭਾਰਤੀ ਮੂਲ ਦੀ ਇਕ ਟੀ. ਵੀ. ਅਦਾਕਾਰਾ ਨੇ ਇਕ ਹੋਟਲ ਦੇ ਫ੍ਰੀਜਰ 'ਚ ਲੁੱਕ ਕੇ ਆਪਣੀ ਜਾਨ ਬਚਾਈ। ਸਪੇਨ 'ਚ ਪੈਦਲ ਜਾ ਰਹੇ ਯਾਤਰੀਆਂ ਨੂੰ ਵਾਹਨ ਨਾਲ ਹੇਠਾਂ ਕੁਚਲ ਦਿੱਤਾ ਗਿਆ, ਜਿਸ ਚ 14 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 100 ਜ਼ਖਮੀ ਹੋ ਗਏ। ਲੈਲਾ ਰਾਊਸ (46) ਆਪਣੀ 10 ਸਾਲ ਦੀ ਬੇਟੀ ਈਨੇਜ਼ ਖਾਨ ਨਾਲ ਸ਼ਹਿਰ 'ਚ ਛੁੱਟੀਆਂ ਮਨਾਉਣ ਆਈ ਸੀ, ਜਿਨ੍ਹਾਂ ਨੇ ਰਾਲ ਰਾਮਬਲਾਸ ਇਲਾਕੇ 'ਚ ਹਮਲੇ ਦੌਰਾਨ ਆਪਣੇ ਲੁੱਕਣ ਵਾਲੀ ਥਾਂ ਤੋਂ ਟਵੀਟ ਕੀਤਾ।

ਉਨ੍ਹਾਂ ਨੇ ਟਵੀਟ ਕੀਤਾ, ''ਹਮਲੇ ਵਿਚਾਲੇ ਇਕ ਹੋਟਲ ਦੇ ਫ੍ਰੀਜਰ 'ਚ ਲੁੱਕੀ ਹੋਈ ਹਾਂ। ਇਥੇ ਹਰ ਕਿਸੇ ਦੇ ਸੁਰੱਖਿਅਤ ਹੋਣ ਦੀ ਦੁਆ ਕਰਦੀ ਹਾਂ।'' ਉਨ੍ਹਾਂ ਨੇ ਕਿਹਾ, ''ਹਲੇਂ-ਹਲੇਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ। ਪੁਲਸ ਕਿਸੇ ਦੀ ਤਲਾਸ਼ 'ਤੇ ਸੜਕਾਂ 'ਤੇ ਦੌੜ ਰਹੀ ਹੈ।'' ਰਾਊਸ ਦੇ ਪਿਤਾ ਮੋਰੱਕੋ ਦੇ ਅਤੇ ਮਾਂ ਭਾਰਤ ਦੀ ਹੈ। ਉਹ ਬ੍ਰਿਟੇਨ ਦੇ ਟੀ. ਵੀ. 'ਤੇ ਇਕ ਮਸ਼ਹੂਰ ਸਟਾਰ ਹੈ, ਜਿਹੜੀ 'ਫੁੱਟਬਾਲਰਜ਼', 'ਵਾਈਵਸ' ਅਤੇ 'ਹੋਲਵੀ ਸਿਟੀ' ਜਿਹੇ ਸ਼ੋਅ ਕਰ ਚੁੱਕੀ ਹੈ।


Related News