ਚੀਨ ਨੇ ਖੁਦ ਨੂੰ ਮੈਡੀਕਲ ਮਾਹਰ ਦੱਸਣ ਵਾਲੇ 323 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ

12/10/2017 5:48:44 PM

ਬੀਜਿੰਗ (ਭਾਸ਼ਾ)— ਦੱਖਣੀ-ਪੱਛਮੀ ਚੀਨ ਦੀ ਚੋਂਗਕਿੰਗ ਮਿਊਂਸੀਪੈਲਟੀ ਵਿਚ ਪੁਲਸ ਨੇ ਅਜਿਹੇ 323 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਖੁਦ ਨੂੰ ਮੈਡੀਕਲ ਮਾਹਰ ਦੱਸ ਕੇ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ''ਸਿਹਤ ਸੰਬੰਧੀ ਉਤਪਾਦ'' ਵੇਚਦੇ ਸਨ। ਪੁਲਸ ਨੇ ਪੂਰੇ ਦੇਸ਼ ਵਿਚ 10 ਤੋਂ ਜ਼ਿਆਦਾ ਸੂਬਿਆਂ ਅਤੇ ਸ਼ਹਿਰਾਂ ਵਿੱਚ 30 ਠਿਕਾਣਿਆਂ 'ਤੇ ਛਾਪੇ ਮਾਰੇ। ਪੁਲਸ ਨੇ 16 ਅਪਰਾਧਿਕ ਗਿਰੋਹਾਂ ਨੂੰ ਫੜਿਆ। ਚੀਨ ਦੀ ਸਮਾਚਾਰ ਏਜੰਸੀ ਮੁਤਾਬਕ ਪੁਲਸ ਨੇ ਇਕ ਕਰੋੜ ਯੁਆਨ ਤੋਂ ਜ਼ਿਆਦਾ ਦੇ ਮਾਮਲੇ ਹੱਲ ਕਰ ਲਏ ਹਨ। ਜਨ ਸੁਰੱਖਿਆ ਮੰਤਰਾਲੇ (ਐੱਮ. ਪੀ . ਐੱਸ.) ਨੇ ਇਕ ਬਿਆਨ ਵਿਚ ਕਿਹਾ ਕਿ ਇਹ ਸਾਰੇ ਸ਼ੱਕੀ ਗੈਰ-ਕਾਨੂੰਨੀ ਰੂਪ ਵਿਚ ਮਰੀਜ਼ਾਂ ਦੀ ਜਾਣਕਾਰੀ ਜੁਟਾਉਣ ਮਗਰੋਂ ਖੁਦ ਨੂੰ ਵੱਡੇ ਹਸਪਤਾਲਾਂ ਦੇ ਮਾਹਰ ਦੱਸਦੇ ਸਨ। ਇਕ ਵਾਰੀ ਜਦੋਂ ਸ਼ੱਕੀ ਮਰੀਜ਼ ਦਾ ਵਿਸ਼ਵਾਸ ਹਾਸਲ ਕਰ ਲੈਂਦੇ ਸਨ ਤਾਂ ਉਹ ਉਨ੍ਹਾਂ ਨੂੰ ਉੱਚੇ ਦਾਮਾਂ 'ਤੇ ''ਸਿਹਤ ਸੰਬੰਧੀ ਉਤਪਾਦ'' ਵੇਚਦੇ ਸਨ।


Related News