ਯੂਕਰੇਨ ਨੇ ਜਾਰਜੀਆ ਦੇ ਸਾਬਕਾ ਰਾਸ਼ਟਰਪਤੀ ਨੂੰ ਕੀਤਾ ਰਿਹਾਅ

12/12/2017 5:44:53 PM

ਕੀਵ (ਬਿਊਰੋ)— ਯੂਕਰੇਨ ਦੀ ਇਕ ਜ਼ਿਲਾ ਅਦਾਲਤ ਨੇ ਇਕ ਵਕੀਲ ਦੀ ਉਸ ਅਪੀਲ ਨੂੰ ਰੱਦ ਕਰ ਦਿੱਤਾ ਹੈ ,ਜਿਸ ਵਿਚ ਉਸ ਨੇ ਜਾਰਜੀਆ ਦੇ ਸਾਬਕਾ ਰਾਸ਼ਟਰਪਤੀ ਮਿਖਾਇਲ ਸਾਕਾਸਿਵਲੀ ਨੂੰ ਨਜ਼ਰਬੰਦ ਰੱਖਣ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਅਦਾਲਤ ਨੇ ਉਨ੍ਹਾਂ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ। ਇਕ ਸਮਾਚਾਰ ਏਜੰਸੀ ਮੁਤਾਬਕ ਸੋਮਵਾਰ ਨੂੰ ਯੂਕਰੇਨ ਦੀ ਸਿਆਸੀ ਪਾਰਟੀ 'ਮੂਵਮੈਂਟ ਆਫ ਨਿਊ ਫੋਰਸਿਜ' ਦੇ ਨੇਤਾ ਅਦਾਲਤ ਵਿਚੋਂ ਸਮਰਥਕਾਂ ਦੀ ਭੀੜ ਵਿਚੋਂ ਨਿਕਲੇ। ਜੱਜ ਲਾਰਸਯਾ ਸੋਕੋਲ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਨੂੰ ਲੈ ਕੇ ਪੰਜ ਦਿਨ ਦੇ ਅੰਦਰ ਇਸਤਗਾਸਾ ਪੱਖ ਅਪੀਲ ਕਰ ਸਕਦਾ ਹੈ। ਸਾਕਾਸਿਵਲੀ ਨੂੰ 8 ਦਸੰਬਰ ਨੂੰ ਅਪਰਾਧਿਕ ਸੰਗਠਨਾਂ ਦੇ ਮੈਂਬਰਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ 'ਤੇ ਪਰਦਾ ਪਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰੋਸ਼ੇਨਕੋ ਨੇ ਯੂਕੇਰਨੀਅਨ ਪਾਸਪੋਰਟ ਲਈ ਬੇਨਤੀ ਕਰਦੇ ਸਮੇਂ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿਚ ਸਾਕਾਸਿਵਲੀ ਦੀ ਨਾਗਰਿਕਤਾ ਰੱਦ ਕਰ ਦਿੱਤੀ ਸੀ।


Related News