ਟੋਰਾਂਟੋ 'ਚ ਪ੍ਰਧਾਨ ਮੰਤਰੀ ਟਰੂਡੋ ਦੇ ਖਿਲਾਫ ਕੱਢੀ ਗਈ ਰੈਲੀ, 4 ਵਿਅਕਤੀ ਹਿਰਾਸਤ 'ਚ

10/22/2017 2:43:49 PM

ਟੋਰਾਂਟੋ,(ਬਿਊਰੋ)— ਕੈਨੇਡਾ 'ਚ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਨੀਤੀਆਂ ਤੋਂ ਨਾਖੁਸ਼ ਲੋਕਾਂ ਨੇ ਰੈਲੀ ਕੱਢੀ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ 'ਚੋਂ 4 ਵਿਅਕਤੀਆਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਟਰੂਡੋ ਨੇ ਦੇਸ਼ ਦੀਆਂ ਟੈਕਸ ਨੀਤੀਆਂ 'ਚ ਫੇਰ-ਬਦਲ ਕਰਕੇ ਲੋਕਾਂ ਨਾਲ ਮਾੜਾ ਵਿਵਹਾਰ ਕੀਤਾ ਹੈ। ਟੋਰਾਂਟੋ 'ਚ ਨਾਥਨ ਫਿਲੀਪਸ ਸਕੁਐਰ 'ਤੇ ਇਨ੍ਹਾਂ ਲੋਕਾਂ ਦੇ ਦੋ ਗੁੱਟਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਪੁਲਸ ਨੇ ਦੋਹਾਂ ਪੱਖਾਂ ਨੂੰ ਵੱਖ ਕਰਨ ਲਈ ਕੋਸ਼ਿਸ਼ਾਂ ਕਰਦੀ ਰਹੀ । ਬਹੁਤ ਸਾਰੇ ਪ੍ਰਦਰਸ਼ਨਕਾਰੀ ਇਸਲਾਮ ਵਿਰੋਧੀ ਭਾਸ਼ਣ ਦੇ ਰਹੇ ਸਨ ਹਾਲਾਂਕਿ ਕਈ ਸਹਿਣਸ਼ੀਲਤਾ ਅਤੇ ਪਿਆਰ ਨਾਲ ਗੱਲ ਕਰਨ ਦੀ ਅਪੀਲ ਕਰ ਰਹੇ ਸਨ। ਇਸ ਦੌਰਾਨ ਇਕ ਔਰਤ ਜ਼ਖਮੀ ਹੋ ਗਈ ਅਤੇ ਪੁਲਸ ਨੇ 4 ਲੋਕਾਂ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲੈ ਲਿਆ।  ਬਹੁਤ ਸਾਰੇ ਲੋਕਾਂ ਦਾ ਦੋਸ਼ ਹੈ ਕਿ ਟਰੂਡੋ ਲੋਕ ਹਿੱਤ 'ਚ ਕੰਮ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਹੁਣ ਟਰੂਡੋ ਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਸਿਆਸਤ 'ਚੋਂ ਉਸ ਨੂੰ ਜਾਣਾ ਪਵੇਗਾ।


Related News