ਪੈਨਸਿਲਵੇਨੀਆਂ ਅਸੈਂਬਲੀ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਅਵੇਅਰਨੈੱਸ ਮੰਚ ਵਜੋਂ ਐਲਾਨਿਆ

Friday, April 21, 2017 10:25 PM
ਪੈਨਸਿਲਵੇਨੀਆਂ ਅਸੈਂਬਲੀ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਅਵੇਅਰਨੈੱਸ ਮੰਚ ਵਜੋਂ ਐਲਾਨਿਆ
ਨਿਊਜਰਸੀ (ਰਾਜ ਗੋਗਨਾ)— ਲਾਗਲੇ ਸੂਬੇ ਪੈਨਸਿਲਵੈਨੀਆ ਵਿਖੇ ਸਿੱਖ ਕੌਆਰਡੀਨੇਸ਼ਨ ਕਮੇਟੀ ਯੂ.ਐਸ.ਏ ਵਲੋਂ ਵਿਸਾਖੀ ਨੂੰ ਵਰਲਡ ਸਿੱਖ ਡੇਅ ਦੁਨੀਆ ਭਰ ''ਚ ਨਿਰਧਾਰਤ ਕਰਵਾਉਣ ਲਈ ਚਲਾਈ ਮੁਹਿੰਮ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ, ਜਿਸ ਤਹਿਤ ਅਮਰੀਕਾ ਦੀ ਪੈਨਸਿਲਵੈਨੀਆ ਸਟੇਟ ਦੀ ਅਸੈਂਬਲੀ ਹੈਰਿਸਬਰਗ ਵਿਚ ਅਪ੍ਰੈਲ ਦੇ ਸਾਰੇ ਮਹੀਨੇ ਨੂੰ ''ਸਿੱਖ ਅਵੇਰਅਨੈੱਸ ਮੰਚ'' ਡਿਕਲੇਅਰ
ਕੀਤਾ ਗਿਆ। ਇਸ ਸਮੇਂ ਵਿਸਾਖੀ ਨੂੰ ਅਮਰੀਕਾ ਵਿਚ ਨੈਸ਼ਨਲ ਸਿੱਖ ਡੇਅ ਦੇ ਤੌਰ ''ਤੇ ਨਿਰਧਾਰਿਤ ਕਰਵਾਉਣ ਲਈ ਮਤਾ ਪਾਇਆ ਗਿਆ। ਅਮਰੀਕਾ ਦੇ 140 ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦਾ ਸਮਰਥਨ ਹਾਸਲ ਕਰ ਚੁੱਕੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਸਿੱਖ ਜਥੇਬੰਦੀਆਂ ਨੇ ਸਾਂਝੇ ਤੌਰ ''ਤੇ ਹੁਣ ਵਿਸਾਖੀ ਦੇ ਦਿਹਾੜੇ ਨੂੰ ਵਰਲਡ ਸਿੱਖ ਡੇਅ ਨਿਰਧਾਰਿਤ ਕਰਵਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ। ਬੀਤੇ ਦਿਨ ਪੈਨਸਿਲਵੈਨੀਆ ਦੇ ਹੈਰਿਸ ਬਰਗ ਸ਼ਹਿਰ ''ਚ ਅਸੈਂਬਲੀ ''ਚ ਮਨਾਏ ਗਏ ਵਿਸਾਖੀ ਦੇ ਦਿਹਾੜੇ ਵਿਚ ਜਿੱਥੇ ਅਸੈਂਬਲੀ ਦੇ ਗਵਰਨਰ ਟੌਮ ਵੌਲਫ ਹਾਜ਼ਰ ਸਨ। ਉਥੇ ਹੀ ਸਟੇਟ ਅਸੈਂਬਲੀ ਦੇ ਪ੍ਰਤੀਨਿਧ ਨਿੱਕ ਮਿਕਰੈਲੀ, ਜੈਮਏ ਸਨਟੋਰਾ ਅਤੇ ਮਾਰਕੋ ਡੈਵਿਡਸਨ ਹਾਜ਼ਰ ਸਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!