ਅਮਰੀਕਾ ਨੇ ਆਪਣੇ ਨਾਗਰਿਕਾਂ ਦਿੱਤੀ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਸਲਾਹ

05/23/2017 12:29:47 PM

ਵਾਸ਼ਿੰਗਟਨ— ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਉਹ ਪਾਕਿਸਤਾਨ ਵਿਚ ਵਧਦੇ ਹੋਏ ਅੱਤਵਾਦੀ ਖਤਰੇ ਦੇ ਮੱਦੇਨਜ਼ਰ ਉਥੋਂ ਦੀਆਂ ਆਪਣੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਨੂੰ ਟਾਲ ਦੇਣ। ਬੀਤੇ 45 ਦਿਨਾਂ ਵਿਚ ਇਸ ਤਰ੍ਹਾਂ ਦੀ ਸਲਾਹ ਦੂਜੀ ਵਾਰੀ ਜਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਕਮਰਸ਼ੀਅਲ ਜਹਾਜ਼ ਸੇਵਾਵਾਂ ਦੇ ਜਹਾਜ਼ ਚਾਲਕਾਂ ਨੂੰ ਅੱਤਵਾਦੀ, ਅੱਤਵਾਦੀ ਗਤੀਵਿਧੀਆਂ ਦੇ ਕਾਰਨ ਪਾਕਿਸਤਾਨ ਵਿਚ ਗੈਰ-ਫੌਜੀ ਉਡਾਣ ਭਰਨ, ਖਾਸ ਤੌਰ ''ਤੇ ਘੱਟ ਉੱਚਾਈ ''ਤੇ ਉਡਾਣ ਭਰਨ ''ਤੇ ਖਤਰਿਆਂ ਬਾਰੇ ਵਿਚ ਚਿਤਾਵਨੀ ਦਿੱਤੀ ਗਈ ਹੈ। ਇਸ ਵਿਚ ਜਹਾਜ਼ ਦੇ ਆਉਣ ਅਤੇ ਜਾਣ ਦੇ ਸਮੇਂ ਵਿਚ ਦੇਰੀ ਹੋਣ ਅਤੇ ਉਸ ਸਮੇਂ ਦੌਰਾਨ ਜ਼ਮੀਨ ''ਤੇ ਖੜ੍ਹੇ ਹੋਣ ਦੇ ਸਮੇਂ ਮੰਡਰਾਉਣ ਵਾਲੇ ਖਤਰਿਆਂ ਬਾਰੇ ਵੀ ਦੱਸਿਆ ਗਿਆ। ਕੱਲ੍ਹ ਜਾਰੀ ਕੀਤੀ ਗਈ ਇਸ ਸਲਾਹ ਵਿਚ ਕਿਹਾ ਗਿਆ ਕਿ ਵਿਦੇਸ਼ ਮੰਤਰਾਲਾ ਅਮਰੀਕੀ ਨਾਗਰਿਕਾਂ ਨੂੰ ਪਾਕਿਸਤਾਨ ਦੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਦੇ ਖਿਲਾਫ ਚਿਤਾਵਨੀ ਦਿੰਦਾ ਹੈ ਅਤੇ ਉਮੀਦ ਕਰਦਾ ਹੈ ਕਿ ਨਾਗਰਿਕ ਪਾਕਿਸਤਾਨ ਦੀ ਯਾਤਰਾ ਟਾਲ ਦੇਣਗੇ।

Kulvinder Mahi

News Editor

Related News