ਅਜਬ ਪ੍ਰੇਮ ਦੀ ਗਜਬ ਕਹਾਣੀ, ਪੁਰਾਣੀ ਤਸਵੀਰ ''ਚ ਨਜ਼ਰ ਆ ਰਿਹਾ ਬੱਚਾ 10 ਸਾਲ ਬਾਅਦ ਬਣਿਆ ਮੰਗੇਤਰ

12/12/2017 5:04:45 PM

ਲੰਡਨ(ਬਿਊਰੋ)—ਕੀ ਤੁਸੀਂ ਕਿਸਮਤ 'ਤੇ ਭਰੋਸਾ ਰੱਖਦੇ ਹੋ? ਜੇਕਰ ਨਹੀਂ ਤਾਂ ਇਹ ਖੂਬਸੂਰਤ ਲਵ ਸਟੋਰੀ ਤੁਹਾਡੇ ਵਿਚਾਰ ਬਦਲ ਦੇਵੇਗੀ। ਹਾਲ ਹੀ ਵਿਚ ਲੰਡਨ ਦੀ ਰਹਿਣ ਵਾਲੀ ਵੇਰੋਨਾ ਨੇ ਮਿਰਾਂਡ ਬੁਜਕੁ ਨਾਲ ਕੁੜਮਾਈ ਕੀਤੀ ਹੈ। ਵੇਰੋਨਾ ਅਤੇ ਮਿਰਾਂਡ ਇਕ ਸਾਲ ਤੋਂ ਰਿਲੇਸ਼ਨਸ਼ਿਪ ਵਿਚ ਸਨ ਪਰ ਇਕ ਤਸਵੀਰ ਨੇ ਉਨ੍ਹਾਂ ਨੂੰ ਸੋਚਣ 'ਤੇ ਮਜ਼ਬੂਰ ਕਰ ਦਿੱਤਾ।
ਦਰਅਸਲ 10 ਸਾਲ ਪੁਰਾਣੀ ਵੇਰੋਨਾ ਦੀ ਬਚਪਨ ਦੀ ਤਸਵੀਰ ਵਿਚ ਮਿਰਾਂਡ ਵੀ ਮੌਜੂਦ ਸੀ। ਵੇਰੋਨਾ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕਰ ਕੇ ਲਿਖਿਆ, ਇਕ ਦਿਨ ਮੈਂ ਪੁਰਾਣੇ ਬੀਚ ਦੀ ਤਸਵੀਰ ਦੇਖੀ, ਜਿਸ ਨੂੰ 10 ਸਾਲ ਪਹਿਲਾਂ ਖਿੱਚਿਆ ਗਿਆ ਸੀ। ਮੈਂ ਆਪਣੇ ਮੰਗੇਤਰ ਨੂੰ ਉਹ ਤਸਵੀਰ ਦਿਖਾਈ ਉਸ ਤਸਵੀਰ 'ਤੇ ਅਸੀਂ ਹੱਸੇ ਅਤੇ ਬੀਤੇ ਦਿਨਾਂ ਦੀਆਂ ਯਾਦਾਂ ਵਿਚ ਗੁਆਚ ਗਏ, ਫਿਰ ਮੇਰੇ ਮੰਗੇਤਰ ਨੇ ਕਿਹਾ ਕਿ ਇਸ ਤਸਵੀਰ ਦੇ ਪਿੱਛੇ ਦਿਖਾਈ ਦੇ ਰਿਹਾ ਬੱਚਾ ਮੈਂ ਹੀ ਹਾਂ। ਮਿਰਾਂਡ ਦੇ ਸ਼ੱਕ ਦੂਰ ਕਰਨ ਲਈ ਦੋਵਾਂ ਨੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ, ਗੱਲਬਾਤ ਵਿਚ ਪਤਾ ਲੱਗਾ ਕਿ ਅਸਲ ਵਿਚ ਉਹ ਮੁੰਡਾ ਕੋਈ ਹੋਰ ਨਹੀਂ ਸਗੋਂ ਵੇਰੋਨਾ ਦਾ ਮੰਗੇਤਰ ਮਿਰਾਂਡ ਹੀ ਸੀ।
ਦਰਅਸਲ 10 ਸਾਲ ਪਹਿਲਾਂ ਮਿਰਾਂਡ ਅਤੇ ਵੇਰੋਨਾ ਇਕ ਹੀ ਬੀਚ 'ਤੇ ਗਏ ਸਨ। ਮਿਰਾਂਡ ਬੀਚ 'ਤੇ ਕੋਸੋਵਾ ਤੋਂ ਆਇਆ ਸੀ, ਜਦੋਂਕਿ ਵੇਰੋਨਾ ਉਥੇ ਲੰਡਨ ਤੋਂ ਗਈ ਸੀ। ਫਿਰ ਉਸ ਤੋਂ ਕਈ ਸਾਲ ਬਾਅਦ 2016 ਵਿਚ ਦੋਵਾਂ ਦੀ ਪਹਿਲੀ ਵਾਰ ਮੁਲਾਕਾਤ ਕੋਸੋਵਾ ਵਿਚ ਹੋਈ। ਵੇਰੋਨਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਉਹੀ ਰਸਤੇ ਮਿਰਾਂਡ ਨੂੰ ਕਈ ਵਾਰ ਦੇਖਿਆ। ਹਾਲਾਂਕਿ ਦੋਵਾਂ ਨੇ ਗੱਲਬਾਤ ਨਹੀਂ ਕੀਤੀ। ਇਸ ਸਾਲ ਅਗਸਤ ਵਿਚ ਆਖੀਰਕਾਰ ਮਿਰਾਂਡ ਨੇ ਟਰਕੀ ਵਿਚ ਵੇਰੋਨਾ ਨੂੰ ਪ੍ਰਪੋਜ਼ ਕੀਤਾ। ਵੇਰੋਨਾ ਨੇ ਬਚਪਨ ਦੀ ਤਸਵੀਰ ਨਾਲ ਆਪਣੀ ਅੰਗੇਜ਼ਮੈਂਟ ਦੀ ਤਸਵੀਰ ਵੀ ਇੰਸਟਾਗ੍ਰਾਮ 'ਤੇ ਸਾਂਝਾ ਕੀਤੀ ਹੈ। ਉਸ ਨੇ ਕੈਪਸ਼ਨ ਵਿਚ ਲਿਖਿਆ, 'ਬੱਚਾ ਜੋ ਮੇਰੀ ਫੈਮਿਲੀ ਤਸਵੀਰ ਦੇ ਪਿੱਛੇ ਤੈਰ ਰਿਹਾ ਹੈ ਉਹ ਅੱਜ ਮੇਰਾ ਮੰਗੇਤਰ ਹੈ'। ਹੁਣ ਤੱਕ ਇਸ ਤਸਵੀਰ ਨੂੰ 31,305 ਲੋਕਾਂ ਨੇ ਲਾਈਕ ਕੀਤਾ ਹੈ।


Related News