ਉੱਡਦੇ ਜਹਾਜ਼ ''ਚ 90 ਮਿੰਟ ਤੱਕ ਰੱਬ-ਰੱਬ ਕਰਦੇ ਰਹੇ ਯਾਤਰੀ, ਵਾਸ਼ਿੰਗ ਮਸ਼ੀਨ ਵਾਂਗ ਲੱਗੇ ਝਟਕੇ

06/26/2017 7:10:40 PM


ਪਰਥ— ਆਸਟਰੇਲੀਆ 'ਚ ਐਤਵਾਰ ਨੂੰ ਉੱਡਦੇ ਜਹਾਜ਼ 'ਚ ਅਚਾਨਕ ਕੁਝ ਗੜਬੜੀ ਹੋਈ, ਜਿਸ ਕਾਰਨ ਲੰਬੇ ਸਮੇਂ ਤੱਕ ਯਾਤਰੀਆਂ ਵਿਚਾਲੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਦਰਅਸਲ ਏਅਰ ਏਸ਼ੀਆ ਐਕਸ ਦੇ ਜਹਾਜ਼ ਨੇ ਪਰਥ ਤੋਂ ਕੁਆਲਾਲੰਪੁਰ ਦੀ ਉਡਾਣ ਭਰੀ ਸੀ। ਜਹਾਜ਼ 'ਚ ਅਚਾਨਕ ਝਟਕੇ ਲੱਗਣ ਲੱਗੇ, ਜਿਸ ਕਾਰਨ ਲੋਕਾਂ ਦੀ ਨੀਂਦ ਖੁੱਲ੍ਹ ਗਈ। ਜਹਾਜ਼ 'ਚ ਤਕਰੀਬਨ 359 ਯਾਤਰੀ ਸਵਾਰ ਸਨ। ਜਹਾਜ਼ 'ਚ 90 ਮਿੰਟ ਤੱਕ ਝਟਕੇ ਲੱਗਦੇ ਰਹੇ।  ਜਹਾਜ਼ 'ਚ ਬੈਠੇ ਯਾਤਰੀਆਂ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸਨ ਅਤੇ ਸਾਰੇ ਰੱਬ-ਰੱਬ ਕਰ ਰਹੇ ਸਨ। 


ਝਟਕਿਆਂ ਕਾਰਨ ਜਹਾਜ਼ ਉੱਪਰ-ਹੇਠਾਂ ਹੋ ਰਿਹਾ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਵਾਸ਼ਿੰਗ ਮਸ਼ੀਨ 'ਚ ਝਟਕੇ ਲੱਗ ਰਹੇ ਹੋਣ। ਘਬਰਾਏ ਹੋਏ ਯਾਤਰੀਆਂ ਨੇ ਹੱਥਾਂ ਨੂੰ ਬੰਨ੍ਹ ਕੇ ਪ੍ਰਾਰਥਨਾ ਕਰ ਰਹੇ ਸਨ। ਯਾਤਰੀਆਂ ਨੇ ਪਰਥ ਅਤੇ ਕੁਝ ਥਾਵਾਂ 'ਤੇ ਸੂਚਨਾ ਦਿੱਤੀ ਕਿ ਕੁਆਲਾਲੰਪੁਰ ਦੀ ਉਡਾਣ ਦੌਰਾਨ ਸਿਰ 'ਤੇ ਖਤਰਾ ਮੰਡਰਾ ਰਿਹਾ ਹੈ। ਜਹਾਜ਼ ਦੇ ਅੰਦਰ ਸੀਟ ਬੈਕ ਹਿੱਲ ਰਹੇ ਸਨ। ਪਾਇਲਟ ਨੇ ਜਹਾਜ਼ ਨੂੰ ਪਰਥ ਵਾਪਸ ਲੈ ਕੇ ਜਾਣ ਦਾ ਫੈਸਲਾ ਲਿਆ। ਪਾਇਲਟ ਨੇ ਜਹਾਜ਼  ਵਾਪਸ ਮੋੜਿਆ ਤੇ ਐਮਰਜੈਂਸੀ ਲੈਂਡਿੰਗ ਕੀਤੀ। ਪਰਥ ਵਾਪਸੀ ਨਾਲ ਯਾਤਰੀਆਂ ਦੀ ਜਾਨ 'ਚ ਜਾਨ ਆਈ। ਜਹਾਜ਼ ਦੇ ਕੈਪਟਨ ਨੇ ਯਾਤਰੀਆਂ ਨੂੰ ਦੱਸਿਆ ਕਿ ਇਕ ਬਲੇਡ ਕਾਰਨ ਇੰਜਣ 'ਚ ਸਮੱਸਿਆ ਹੋ ਗਈ ਸੀ। ਹਾਲਾਂਕਿ ਅਜੇ ਤੱਕ ਝਟਕਿਆਂ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਤਕਨੀਕੀ ਗੜਬੜੀ ਸੀ।


Related News