ਏਅਰ ਸ਼ੋਅ ਦੌਰਾਨ ਇਟਲੀ ''ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਰਸਤ (ਵੀਡੀਓ)

09/25/2017 11:59:54 AM

ਰੋਮ(ਭਾਸ਼ਾ)— ਇਟਲੀ ਹਵਾਈ ਫੌਜ ਦਾ ਫੌਜੀ ਜਹਾਜ਼ ਐਤਵਾਰ ਨੂੰ ਏਅਰ ਸ਼ੋਅ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਵਿਚ ਜਹਾਜ਼ ਵਿਚ ਸਵਾਰ ਪਾਇਲਟ ਦੀ ਮੌਤ ਹੋ ਗਈ। ਇਕ ਸਮਾਚਾਰ ਏਜੰਸੀ ਮੁਤਾਬਕ ਇਹ ਫੌਜੀ ਜਹਾਜ਼ 'ਯੂਰੋਫਾਇਟਰ' ਸਮੁੰਦਰ ਦੇ ਉੱਤੋਂ ਉਡਾਨ ਭਰ ਰਿਹਾ ਸੀ ਕਿ ਅਚਾਨਕ ਇਹ ਸਮੁੰਦਰ ਵਿਚ ਜਾ ਡਿੱਗਿਆ।
ਹਵਾਈ ਫੌਜ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਘਟਨਾ ਦੇ ਤੁਰੰਤ ਬਾਅਦ ਤਲਾਸ਼ੀ ਅਤੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਅਤੇ ਪਾਇਲਟ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਐਤਵਾਰ ਦੁਪਹਿਰ ਇਸ ਏਅਰ ਸ਼ੋਅ ਨੂੰ ਦੇਖਣ ਲਈ ਇਕੱਠੇ ਹੋਏ ਸਨ। ਹਵਾਈ ਫੌਜ ਦਾ ਕਹਿਣਾ ਹੈ ਕਿ ਇਹ ਜਹਾਜ਼ ਉਸ ਦੇ ਟੈਸਟ ਫਲਾਇਟ ਵਿਭਾਗ ਦਾ ਸੀ। ਹਾਲਾਂਕਿ ਅਜੇ ਦੁਰਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਸਬੰਧ ਵਿਚ ਜਾਂਚ ਸ਼ੁਰੂ ਹੋ ਗਈ ਹੈ।

 


Related News