ਢਾਈ ਸਾਲਾ ਬੱਚੀ ਨੇ ਬਚਾਈ ਸਾਰੇ ਪਰਿਵਾਰ ਦੀ ਜਾਨ, ਘਰ 'ਤੇ ਮੰਡਰਾ ਰਿਹਾ ਸੀ ਇਹ ਖਤਰਾ

08/22/2017 3:44:17 PM

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਰਹਿਣ ਵਾਲੀ ਇਕ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਇਕ ਵੱਡਾ ਭਾਲੂ ਆ ਗਿਆ ਅਤੇ ਉਨ੍ਹਾਂ ਦੀ ਤੇ ਉਸ ਦੇ ਬੱਚਿਆਂ ਦੀ ਜਾਨ ਮੁਸ਼ਕਲ 'ਚ ਆ ਗਈ। ਉਸ ਨੇ ਕਿਹਾ ਕਿ ਸ਼ਨੀਵਾਰ ਨੂੰ ਖਤਰਨਾਕ ਭਾਲੂ ਨੇ ਉਨ੍ਹਾਂ ਦੇ ਕਮਰੇ ਦੇ ਦਰਵਾਜ਼ੇ ਕੋਲ ਆ ਕੇ ਬਹੁਤ ਸ਼ੋਰ ਮਚਾਇਆ ਅਤੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਮਾਂ ਨੇ ਕਿਹਾ ਕਿ ਉਹ ਇਹ ਸਭ ਦੇਖ ਕੇ ਬੁਰੀ ਤਰ੍ਹਾਂ ਡਰ ਗਈ। ਉਸ ਸਮੇਂ ਉਸ ਦੀ ਦੋਸਤ ਉਸ ਨਾਲ ਘਰ 'ਚ ਮੌਜੂਦ ਸੀ ਤੇ ਉਸ ਦੀ ਬੱਚੀ ਦੀ ਨਜ਼ਰ ਇਸ ਭਾਲੂ 'ਤੇ ਪਈ ਤੇ ਉਸ ਨੇ ਆਪਣੀ ਮਾਂ ਨੂੰ ਇਹ ਜਾਨਵਰ ਦਿਖਾਉਣ ਦੀ ਕੋਸ਼ਿਸ਼ ਕੀਤੀ। ਮਾਂ ਨੇ ਕਿਹਾ ਕਿ ਜੇਕਰ ਬੱਚੀ ਉਨ੍ਹਾਂ ਨੂੰ ਨਾ ਦੱਸਦੀ ਤਾਂ ਸਾਰੇ ਪਰਿਵਾਰ ਦੀ ਜਾਨ ਖਤਰੇ 'ਚ ਪੈ ਜਾਣੀ ਸੀ। 

PunjabKesari
ਇਸ ਮਾਂ ਨੇ ਦੱਸਿਆ ਕਿ ਭਾਲੂ ਨੂੰ ਦੇਖਦਿਆਂ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਕਿਹਾ ਕਿ ਉਹ ਸਮਝ ਨਹੀਂ ਪਾ ਰਹੀ ਸੀ ਕਿ ਉਹ ਕੀ ਕਰੇ। ਉਸ ਨੇ ਕਿਹਾ ਕਿ ਉਸ ਦੀ ਦੋਸਤ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਬੱਚਿਆਂ ਨੂੰ ਲੈ ਕੇ ਬੈੱਡਰੂਮ 'ਚ ਚਲੀ ਜਾਵੇ ਤੇ ਉਸ ਦੀ ਦੋਸਤ ਨੇ ਸਾਰੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਉਨ੍ਹਾਂ ਨੇ ਗੈਰਜ ਦਾ ਦਰਵਾਜ਼ਾ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਅਤੇ ਪੁਲਸ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਮਾਮਲਾ ਸੰਭਾਲ ਲਿਆ। ਪੁਲਸ ਨੇ ਕਿਹਾ ਕਿ ਘਰਾਂ 'ਚ ਭਾਲੂਆਂ ਦੇ ਹਮਲੇ ਕਰਨ ਦੇ ਕਈ ਮਾਮਲੇ ਪਹਿਲਾਂ ਵੀ ਦੇਖਣ ਨੂੰ ਮਿਲੇ ਹਨ, ਇਹ ਲੋਕਾਂ ਲਈ ਖਤਰਾ ਬਣਦੇ ਜਾ ਰਹੇ ਹਨ।


Related News