ਮੋਦੀ ਦੇ ਨਾਅਰੇ ਦੀ ਵਰਤੋਂ ਕਰਨ ਤੋਂ ਬਾਅਦ ਟਰੰਪ ਸਿੱਖ ਰਹੇ ਨੇ ਹਿੰਦੀ

06/27/2017 3:39:24 PM

ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਰਿਸ਼ਤਿਆਂ ਦੀ ਗਰਮਾਹਟ ਵਾਲੀਆਂ ਤਸਵੀਰਾਂ ਨਜ਼ਰ ਆਈਆਂ ਹਨ। ਅਮਰੀਕਾ ਪੁੱਜੇ ਮੋਦੀ ਦਾ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਆਪਣੇ ਵਿਦੇਸ਼ੀ ਹਮਰੁਤਬਿਆਂ ਤੋਂ ਕਾਫੀ ਪਿਆਰ ਲੈ ਰਹੇ ਹਨ। ਮੋਦੀ ਅਤੇ ਟਰੰਪ ਦੀ ਮੁਲਾਕਾਤ ਦੌਰਾਨ ਦੋ-ਪੱਖੀ ਸੰਬੰਧਾਂ 'ਤੇ ਚਰਚਾ ਕੀਤੀ ਗਈ। ਮੋਦੀ ਅਤੇ ਟਰੰਪ ਦੋ ਵਾਰ ਗਲੇ ਲੱਗ ਕੇ ਮਿਲੇ। 
ਟਰੰਪ ਹੁਣ ਮੋਦੀ ਲਈ ਹਿੰਦੀ ਸਿੱਖ ਰਹੇ ਹਨ ਤਾਂ ਕਿ ਜਦੋਂ ਮੁੜ ਮੋਦੀ ਅਮਰੀਕਾ ਆਉਣ ਤਾਂ ਕਿ ਉਹ ਕਹਿ ਸਕਣ ਟਰੰਪ ਸਰਕਾਰ, ਮੋਦੀ ਸਰਕਾਰ ਦਾ ਸਵਾਗਤ ਕਰਦੀ ਹੈ। ਇੱਥੇ ਦੱਸ ਦੇਈਏ ਕਿ 2014 ਦੀ ਚੋਣ ਮੁਹਿੰਮ ਦੌਰਾਨ ਪੂਰੇ ਭਾਰਤ 'ਚ ਮਸ਼ਹੂਰ ਹੋਇਆ ਨਾਅਰਾ 'ਅਬਕੀ ਬਾਰ, ਮੋਦੀ ਸਰਕਾਰ' ਦੀ ਵਰਤੋਂ ਡੋਨਾਲਡ ਟਰੰਪ ਨੇ ਪਿਛਲੇ ਸਾਲ ਆਪਣੀ ਰਾਸ਼ਟਰਪਤੀ ਚੋਣ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਲਈ ਕੀਤਾ ਸੀ। ਭਾਰਤੀ ਮੂਲ ਦੇ ਅਮਰੀਕੀਆਂ ਤੱਕ ਪਹੁੰਚਣ ਲਈ ਉਨ੍ਹਾਂ ਨੇ ਕਿਹਾ ਸੀ— ਅਬਕੀ ਬਾਰ, ਟਰੰਪ ਸਰਕਾਰ। 
ਦੱਸਣ ਯੋਗ ਹੈ ਕਿ ਮੋਦੀ ਤਿੰਨ ਦਿਨਾਂ ਵਿਦੇਸ਼ੀ ਦੌਰੇ 'ਤੇ ਗਏ ਹੋਏ ਹਨ। ਪੁਰਤਾਲ ਜਾਣ ਮਗਰੋਂ ਮੋਦੀ ਅਮਰੀਕਾ ਤੋਂ ਬਾਅਦ ਨੀਦਰਲੈਂਡ ਗਏ ਹਨ।


Related News