ਪੀ. ਐੱਮ. ਮੋਦੀ ਦੇ ਭਾਸ਼ਣ ਤੋਂ ਬਾਅਦ ਪਾਕਿਸਤਾਨ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

09/25/2016 4:00:30 PM

ਇਸਲਾਮਾਬਾਦ— ਪਾਕਿਸਤਾਨ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਉਹ ਅੱਤਵਾਦ ਦਾ ਐਕਸਪੋਰਟ (ਬਰਾਦਮਗੀ) ਕਰਦਾ ਹੈ। ਪਾਕਿਸਤਾਨ ਨੇ ਕਿਹਾ ਕਿ ਮੋਦੀ ਦਾ ਇਹ ਬਿਆਨ ਕਸ਼ਮੀਰ ਤੋਂ ਧਿਆਨ ਹਟਾਉਣ ਲਈ ਬਿਨਾਂ ਸੋਚੇ-ਸਮਝੇ ਨਿੰਦਾ ਮੁਹਿੰਮ ਦਾ ਹਿੱਸਾ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਇਕ ਬਿਆਨ ''ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ''ਚ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਬਿਆਨ ''ਚ ਦੋਸ਼ ਲਾਇਆ ਗਿਆ ਕਿ ਇਹ ਜ਼ਾਹਰ ਹੈ ਕਿ ਭਾਰਤ ਗੁੱਸੇ ''ਚ ਦੁਨੀਆ ਦਾ ਧਿਆਨ ਕਸ਼ਮੀਰ ''ਚ ਬੇਗੁਨਾਹ ਅਤੇ ਬੇਵੱਸ ਬੱਚਿਆਂ, ਔਰਤਾਂ ਸਮੇਤ ਕਸ਼ਮੀਰੀਆਂ ਵਿਰੁੱਧ ਆਪਣੇ ਸੁਰੱਖਿਆ ਫੋਰਸ ਦੇ ਜਵਾਨਾਂ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਐਤਵਾਰ ਨੂੰ ਹੋਏ ਉੜੀ ਅੱਤਵਾਦੀ ਹਮਲੇ ਤੋਂ ਬਾਅਦ ਸ਼ਨੀਵਾਰ ਨੂੰ ਪਹਿਲੀ ਵਾਰ ਕਿਸੇ ਜਨਤਕ ਭਾਸ਼ਣ ''ਚ ਪਾਕਿਸਤਾਨ ''ਤੇ ਤਿੱਖਾ ਹਮਲਾ ਕੀਤਾ, ਜਿਸ ਤੋਂ ਬਾਅਦ ਅੱਜ ਪਾਕਿਸਤਾਨ ਦੀ ਪ੍ਰਤੀਕਿਰਿਆ ਆਈ ਹੈ। ਮੋਦੀ ਨੇ ਕਿਹਾ ਸੀ ਕਿ 20 ਜਵਾਨਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ ਅਤੇ ਪਾਕਿਸਤਾਨ ਨੂੰ ਵੈਸ਼ਵਿਕ ਪੱਧਰ ''ਤੇ ਅਲਗ-ਥਲੱਗ ਕਰਨ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। 
ਕਸ਼ਮੀਰ ''ਚ ਮਾਰੇ ਗਏ ਹਿੱਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੇ ਸੰਦਰਭ ''ਚ ਵਿਦੇਸ਼ ਦਫਤਰ ਨੇ ਕਿਹਾ ਕਿ ਕਸ਼ਮੀਰੀ ਨੌਜਵਾਨ ਨੇਤਾ ਬੁਰਹਾਨ ਵਾਨੀ ਦੀ ਇਸ ਸਾਲ ਜੁਲਾਈ ''ਚ ਐਨਕਾਊਂਟਰ ਦੌਰਾਨ ਮਾਰੇ ਜਾਣ ਤੋਂ ਬਾਅਦ ਕਸ਼ਮੀਰ ''ਚ ਅੱਤਿਆਚਾਰ ਵਧੇ ਹਨ।

Tanu

News Editor

Related News