ਆਖਰ ਕਿਉਂ, ਲੜਕੀ ਨੇ ਆਪਣੇ ਛੋਟੇ ਭਰਾ ਨੂੰ ਗੋਦ 'ਚ ਬਿਠਾ ਕੇ ਕੀਤੀ ਕਲਾਸ ਅਟੈਂਡ

08/17/2017 4:12:23 PM

ਟੈਕਸਾਸ— ਇਕ 17 ਸਾਲ ਲੜਕੀ ਦੀ ਸ‍ਨੈਪਚੇਟ ਪੋਸ‍ਟ ਵਾਇਰਲ ਹੋ ਰਹੀ ਹੈ। ਇਸ ਵਿਚ ਉਸ ਨੇ ਆਪਣੇ 3 ਸਾਲ ਦੇ ਭਰਾ ਦਾ ਕ‍ਲਾਸਰੂਮ ਵਿਚ ਗੋਦ ਵਿਚ ਸੌਂਦੇ ਹੋਏ ਫੋਟੋ ਸ਼ੇਅਰ ਕੀਤਾ ਹੈ। ਇਹਨਾਂ ਦੀ ਮਾਂ ਕਿਸੇ ਐਮਰਜੇਂਸੀ ਦੇ ਚੱਲਦੇ ਜੇਮਸ ਨਾਮ ਦੇ ਇਸ ਬੱਚੇ‍ ਨੂੰ ਡੇ-ਕੇਅਰ ਸੈਂਟਰ ਤੋਂ ਲਿਆ ਨਹੀਂ ਪਾਈ ਸੀ। ਇਸ ਦੇ ਚੱਲਦੇ ਵੱਡੀ ਧੀ ਸ‍ਟੇਲੀ ਨੂੰ ਇਹ ਜਿੰਮੇਦਾਰੀ ਦਿੱਤੀ। ਸ‍ਟੇਲੀ ਆਪਣੀ ਸ‍ਕੂਲੀ ਕ‍ਲਾਸ ਨੂੰ ਕਿਸੇ ਵੀ ਕੀਮਤ 'ਤੇ ਛੱਡਣਾ ਨਹੀਂ ਚਾਹੁੰਦੀ ਸੀ ਇਸ ਲਈ ਉਹ ਆਪਣੇ ਛੋਟੇ ਭਰਾ ਨੂੰ ਨਾਲ ਲੈ ਆਈ ਅਤੇ ਉਸ ਨੂੰ ਕ‍ਲਾਸ ਵਿਚ ਲੈ ਗਈ। ਉੱਥੇ ਉਸ ਨੂੰ ਆਪਣੀ ਗੋਦੀ ਵਿਚ ਸੁਵਾ ਦਿੱਤਾ। ਇਹ ਇਕ ਐਮਰਜੈਂਸੀ ਘੜੀ ਸੀ, ਨਿਤੇ ਇਸ ਤੋਂ ਪਹਿਲਾਂ ਮਾਂ ਨੇ ਕਦੇ ਸ‍ਟੇਲੀ ਨੂੰ ਜੇਮਸ ਨੂੰ ਸੰਭਾਲਣ ਨੂੰ ਨਹੀਂ ਕਿਹਾ ਸੀ। ਬੱਚੇ ਨੇ ਕ‍ਲਾਸ ਵਿਚ ਕਿਸੇ ਨੂੰ ਵੀ ਡਿਸ‍ਟਰਬ ਨਹੀਂ ਕੀਤਾ। ਇਸ ਵਿਚਕਾਰ ਇਕ ਵੱਡੀ ਭੈਣ ਨੂੰ ਆਪਣੇ ਛੋਟੇ ਭਰੇ ਦੇ ਪ੍ਰਤੀ ਦੁਲਾਰ ਨਜ਼ਰ ਆਇਆ। ਦੋਵਾਂ ਦੇ ਵਿਚ 14 ਸਾਲ ਦਾ ਅੰਤਰ ਹੈ ਪਰ ਦੋਵਾਂ ਭੈਣ-ਭਰਾ ਇਕੱਠੇ ਵੱਡੇ ਹੋ ਰਹੇ ਹਨ।


Related News