ਆਖਿਰ ਕਿਉਂ ਫਰਾਂਸ ਦੇ ਰਾਸ਼ਟਰਪਤੀ ਦਾ ''ਕੁੱਤਾ'' ਇੰਟਰਨੈੱਟ ''ਤੇ ਹੋ ਰਿਹੈ ਵਾਇਰਲ

10/23/2017 11:39:14 PM

ਪੈਰਿਸ — ਫਰਾਂਸ ਦੇ ਰਾਸ਼ਟਰਪਤੀ ਏਮਾਨੁਏਲ ਮੈਰਕੋਨ ਆਪਣੇ ਨਿਵਾਸ ਐਲਿਸੀ ਪੈਲੇਸ 'ਚ ਕੁਝ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਸਨ ਕਿ ਉਦੋਂ ਕੁਝ ਅਜਿਹਾ ਹੋਇਆ ਕਿ ਉਥੇ ਮੌਜੂਦ ਸਾਰੇ ਮੰਤਰੀ ਹੱਸਣ ਲੱਗ ਪਏ। ਇਸ ਦਾ ਕਾਰਨ ਉਨ੍ਹਾਂ ਦਾ ਕੁੱਤਾ ਨੇਮੋ। ਇੰਟਰਨੈੱਟ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੈਕਰੋਨ ਆਪਣੇ 3 ਮੰਤਰੀਆਂ ਦੇ ਨਾਲ ਹਨ ਅਤੇ ਸਾਰਿਆਂ ਦਾ ਹਾਸਾ ਰੋਕਿਆ ਵੀ ਨਹੀਂ ਰੁਕ ਨਹੀਂ ਰਿਹਾ ਸੀ।

Nemo urinated on an ornate fireplace at the Élysée Palace

ਦਰਅਸਲ ਗੱਲ ਹੀ ਕੁਝ ਅਜਿਹੀ ਹੈ। ਜਦੋਂ ਇਹ ਮੰਤਰੀ ਆਪਸ 'ਚ ਗੱਲ ਕਰ ਰਹੇ ਸਨ, ਉਦੋਂ 2 ਸਾਲ ਦਾ ਨੇਮੋ ਆਇਆ ਅਤੇ ਉਹ ਅੱਗ ਜਲਾਉਣ ਵਾਲੀ ਥਾਂ 'ਤੇ ਲੱਤ ਚੁਕ ਕੇ ਪੇਸ਼ਾਬ ਕਰਨ ਲੱਗ ਪਿਆ। 

 Naughty Nemo, pictured with the French leader, urinated in the Elysée palace
ਮੰਤਰੀ ਬੂਰਨੇ ਪੋਰਸੋ ਨੇ ਕਿਹਾ, ''ਇਹ ਕਿਹੋਂ ਜਿਹੀ ਆਵਾਜ਼ ਹੈ। ਮਾਕਰੋਨ ਨੇ ਕਿਹਾ ਨੇਮੋ ਨੇ ਕੁਝ ਕੀਤਾ ਹੈ। ਇਸ ਤੋਂ ਬਾਅਦ ਤਾਂ ਸਾਰੇ ਹੱਸਣ ਲੱਗ ਪਏ। ਐਲਿਸੀ ਪੈਲੇਸ ਫਰਾਂਸ ਦੇ ਰਾਸ਼ਟਰਪਤੀ ਦਾ ਅਧਿਕਾਰਕ ਨਿਵਾਸ ਹੈ। 1848 ਤੋਂ ਫਰਾਂਸ ਦੇ ਰਾਸ਼ਟਰਪਤੀ ਇਸ ਇਮਾਰਤ 'ਚ ਰਹਿੰਦੇ ਆ ਰਹੇ ਹਨ। ਇਥੇ ਫਰਾਂਸ ਦੀ ਕੈਬਨਿਟ ਦੀ ਬੈਠਕ ਹੁੰਦੀ ਹੈ, ਪਰ ਜੋ ਵੀ ਹੈ ਇਸ ਗੰਭੀਰ ਚਰਚਾ 'ਚ ਨੇਮੋ ਦੇ ਕਾਰਨ ਸਾਰਿਆਂ ਦੇ ਮੂੰਹਾਂ 'ਤੇ ਮੁਸਕਰਾਹਟ ਆਈ। 

 First Dog Nemo was bought from an animal rescue centre in August
ਦੁਨੀਆ ਭਰ 'ਚ ਕਈ ਅਜਿਹੇ ਨੇਤਾ ਹਨ, ਜਿਨ੍ਹਾਂ ਨੂੰ ਕੁੱਤਿਆਂ ਨਾਲ ਖਾਸ ਲਗਾਅ ਹੈ। ਇਸ 'ਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੋਂ ਲੈ ਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹਨ।

 The pampered pooch pictured with First Lady Brigitte earlier this month


Related News