ਅਫਗਾਨਿਸਤਾਨ : ਭਾਰਤ ਦੇ ਬਣਾਏ ਸਲਮਾ ਡੈਮ ਨੇੜੇ ਤਾਲੀਬਾਨੀ ਹਮਲਾ, 10 ਪੁਲਸ ਮੁਲਾਜ਼ਮਾਂ ਦੀ ਮੌਤ

06/25/2017 5:54:16 PM

ਕਾਬੁਲ— ਅਫਗਾਨਿਸਤਾਨ ਦੇ ਹੇਰਾਤ ਸੂਬੇ 'ਚ ਸ਼ਨੀਵਾਰ ਰਾਤ ਸਲਮਾ ਡੈਮ ਨੇੜੇ ਚੈੱਕ ਪੋਸਟ 'ਤੇ ਤਾਲਿਬਾਨੀ ਹਮਲਾ ਹੋਇਆ ਜਿਸ 'ਚ 10 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਸਲਮਾ ਡੈਮ ਭਾਰਤ ਦੇ ਸਹਿਯੋਗ ਨਾਲ ਤਿਆਰ ਹੋਇਆ ਬੰਨ੍ਹ ਹੈ ਜਿਸ ਦਾ ਉਦਘਾਟਨ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਜੂਨ 'ਚ ਕੀਤਾ ਸੀ। ਇਸ ਹਮਲੇ 'ਚ 4 ਅੱਤਵਾਦੀਆਂ ਨੂੰ ਵੀ ਮਾਰ ਦਿੱਤਾ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਮੁਤਾਬਕ ਤਾਲਿਬਾਨੀ ਅੱਤਵਾਦੀਆਂ ਵਲੋਂ ਕੀਤੇ ਗਏ ਇਸ ਹਮਲੇ 'ਚ 10 ਪੁਲਸ ਮੁਲਾਜ਼ਮ ਮਾਰੇ ਗਏ ਅਤੇ ਚਾਰ ਗੰਭੀਰ ਜ਼ਖਮੀ ਹਨ। ਤਾਲਿਬਾਨੀ ਅੱਤਵਾਦੀਆਂ ਨੇ ਹੇਰਾਤ ਦੇ ਚਸ਼ਤਾ ਜ਼ਿਲੇ ਦੀ ਇਕ ਜਾਂਚ ਚੌਕੀ 'ਤੇ ਹਮਲਾ ਕਰਨ ਤੋਂ ਬਾਅਦ ਸਲਮਾ ਡੈਮ ਨੂੰ ਨਿਸ਼ਾਨਾ ਬਣਾਇਆ। ਪੁਲਸ ਮੁਤਾਬਕ ਅੱਤਵਾਦੀ ਚੈੱਕ ਪੋਸਟ 'ਤੇ ਹਮਲਾ ਕਰਨ ਤੋਂ ਬਾਅਦ ਸੁਰੱਖਿਆ ਫੋਰਸਾਂ ਦੇ ਹਥਿਆਰ ਲੈ ਕੇ ਭੱਜ ਗਏ। ਦੋਹਾਂ ਪਾਸਿਓਂ ਫਾਇਰਿੰਗ 'ਚ ਚਾਰ ਅੱਤਵਾਦੀ ਵੀ ਮਾਰੇ ਗਏ ਹਨ। ਤਾਲਿਬਾਨ ਵਲੋਂ ਅਜੇ ਇਸ ਹਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ। 
ਸਲਮਾ ਡੈਮ ਨੂੰ ਭਾਰਤ ਅਤੇ ਅਫਗਾਨਿਸਤਾਨ ਦੀ ਦੋਸਤੀ ਦਾ ਬੰਨ੍ਹ ਵੀ ਕਿਹਾ ਜਾਂਦਾ ਹੈ। ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਅਫਗਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਨਾਲ ਇਸ ਬੰਨ੍ਹ ਦਾ ਉਦਘਾਟਨ ਕੀਤਾ ਸੀ। ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣ ਲਈ ਸਲਮਾ ਡੈਮ ਦਾ ਨਾਂ ਬਦਲ ਕੇ ਭਾਰਤ-ਅਫਗਾਨਿਸਤਾਨ ਦੋਸਤੀ ਡੈਮ ਕਰ ਦਿੱਤਾ ਗਿਆ ਸੀ।


Related News