ਅਫਗਾਨਿਸਤਾਨ : ਤਾਲਿਬਾਨ ਨੇ ਆਰਮੀ ਕੈਂਪ ''ਤੇ ਕੀਤਾ ਹਮਲਾ, 41 ਲੋਕਾਂ ਦੀ ਮੌਤ

10/20/2017 9:00:24 AM

ਕਾਬੁਲ,ਬਿਊਰੋ— ਅਫਗਾਨਿਸਤਾਨ ਦੇ ਦੱਖਣੀ ਕੰਧਾਰ ਸੂਬੇ 'ਚ ਤਾਲਿਬਾਨ ਨੇ ਇਕ ਫੌਜੀ ਸ਼ਿਵਿਰ 'ਤੇ ਦੋ ਆਤਮਘਾਤੀ ਬੰਬ ਵਿਸਫੋਟ ਕੀਤੇ। ਕਾਰ 'ਚ ਕੀਤੇ ਗਏ ਇਸ ਬਲਾਸਟ 'ਚ ਦੇ ਘੰਟੇ ਬਾਅਦ ਤੱਕ ਲੜਾਈ ਚੱਲੀ। ਘਟਨਾ 'ਚ ਘੱਟ ਤੋਂ ਘੱਟ 41 ਲੋਕ ਮਾਰੇ ਗਏ ਹਨ। ਸੂਬੇ ਤੋਂ ਸੰਸਦ ਖਾਲਿਦ ਪਸ਼ਤੂਨ ਨੇ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਦੱਸੀ। ਪਹਿਚਾਣ ਗੁਪਤ ਰੱਖਣ ਦੀ ਸ਼ਰਤ ਉੱਤੇ ਅਫਗਾਨਿਸਤਾਨ ਦੇ ਇਕ ਸੁਰੱਖਿਆ ਅਧਿਕਾਰੀ ਨੇ ਲਾਸ਼ਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀ ਇਸ ਸੰਬੰਧ 'ਚ ਸੂਚਨਾ ਦੇਣ ਲਈ ਅਧਿਕਾਰਕ ਨਹੀਂ ਹੈ। ਤਾਲਿਬਾਨ ਨੇ ਮੀਡੀਆ 'ਚ ਜਾਰੀ ਇਕ ਬਿਆਨ 'ਚ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ।


Related News