ਅਫਗਾਨਿਸਤਾਨ ''ਚ ਤਾਲਿਬਾਨ ਦੇ ਹਮਲੇ ''ਚ 3 ਫੌਜੀਆਂ ਦੀ ਮੌਤ

12/12/2017 3:39:46 PM

ਕਾਬੁਲ (ਭਾਸ਼ਾ)— ਅਫਗਾਨਿਸਤਾਨ ਦੇ ਪੂਰਬੀ ਗਜ਼ਨੀ ਸੂਬੇ ਵਿਚ ਦੋ ਵੱਖ-ਵੱਖ ਹਮਲਿਆਂ ਵਿਚ ਤਾਲਿਬਾਨੀ ਬਾਗੀਆਂ ਨੇ ਫੌਜ ਜਾਂਚ ਚੌਕੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ 3 ਅਫਗਾਨ ਫੌਜੀ ਮਾਰੇ ਗਏ। ਗਜ਼ਨੀ 'ਚ ਸੂਬਾਈ ਗਵਰਨਰ ਦੇ ਬੁਲਾਰੇ ਆਰੀਫ ਨੂਰੀ ਨੇ ਕਿਹਾ ਕਿ ਮੰਗਲਵਾਰ ਤੜਕੇ ਹੋਏ ਹਮਲਿਆਂ ਵਿਚ 5 ਹੋਰ ਫੌਜੀ ਜ਼ਖਮੀ ਹੋਏ ਹਨ।
ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਗਜ਼ਨੀ 'ਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਬਾਗੀ ਜਾਂਚ ਚੌਕੀਆਂ 'ਤੇ ਹਮਲਾ ਕਰਨ, ਹਥਿਆਰ ਅਤੇ ਗੋਲਾ ਬਾਰੂਦ 'ਤੇ ਕਬਜ਼ਾ ਕਰਨ 'ਚ ਸਫਲ ਰਹੇ। ਤਾਲਿਬਾਨ ਨੇ ਹਾਲ ਦੇ ਸਾਲਾਂ ਵਿਚ ਅਫਗਾਨ ਸੁਰੱਖਿਆ ਫੋਰਸਾਂ 'ਤੇ ਹਮਲੇ ਵਧਾ ਦਿੱਤੇ ਹਨ ਅਤੇ ਸਮੁੱਚੇ ਦੇਸ਼ 'ਚ ਕਈ ਜ਼ਿਲਿਆਂ 'ਤੇ ਕਬਜ਼ਾ ਕਰ ਲਿਆ ਹੈ।


Related News