ਸ਼ਰਮਨਾਕ! ਮਾਂ ਨੇ ਆਪਣੇ ਹੀ ਪੁੱਤ ਦੀ ਅਜਿਹੀ ਵੀਡੀਓ ਕੀਤੀ ਪੋਸਟ ਕਿ ਮਚ ਗਈ ਤੜਥੱਲੀ

08/17/2017 11:32:38 AM

ਐਡੀਲੇਡ— ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਇਕ ਔਰਤ 'ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ ਲੱਗੇ ਹਨ। ਦਰਅਸਲ ਔਰਤ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਸੀ, ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੁਲਸ ਵੀ ਹੱਕੀ-ਬੱਕੀ ਰਹਿ ਗਈ। ਔਰਤ ਨੇ ਵੀਡੀਓ ਨੂੰ ਫੇਸਬੁੱਕ 'ਤੇ ਪੋਸਟ ਕੀਤਾ। ਇਸ ਵੀਡੀਓ 'ਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਕ ਬੱਚਾ ਭੰਗ ਨਾਲ ਨਸ਼ਾ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿਚ ਔਰਤ ਨੂੰ ਪਿੱਛੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਇਹ ਮੇਰਾ ਬੱਚਾ ਹੈ। 
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੁਲਸ ਹਰਕਤ ਵਿਚ ਆਈ ਅਤੇ ਪੁਲਸ ਨੇ ਔਰਤ 'ਤੇ ਦੋਸ਼ ਲਾਏ ਜਾਣ ਤੋਂ ਪਹਿਲਾਂ ਉਸ ਤੋਂ ਪੁੱਛ-ਗਿੱਛ ਕੀਤੀ। 29 ਸਾਲਾ ਔਰਤ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਵਾਹੀਲਾ ਦੀ ਰਹਿਣ ਵਾਲੀ ਹੈ, ਪੁਲਸ ਨੇ ਉਸ 'ਤੇ ਦੋਸ਼ ਲਾਏ ਹਨ। ਉਸ 'ਤੇ ਬੱਚੇ ਦੌਰਾਨ ਗਲਤ ਢੰਗ ਨਾਲ ਡਰੱਗ ਦੀ ਸਪਲਾਈ ਕਰਨ ਦੇ ਦੋ ਮਾਮਲਿਆਂ ਚੱਲਣਗੇ। ਦੱਖਣੀ ਆਸਟ੍ਰੇਲੀਆ ਦੇ ਪੁਲਸ ਸੁਪਰਡੈਂਟ ਨੇ ਕਿਹਾ ਕਿ ਪੁਲਸ ਕਿਸੇ ਵੀ ਪੱਧਰ 'ਤੇ ਭੰਗ ਦੀ ਵਰਤੋਂ ਨੂੰ ਸਵੀਕਾਰ ਨਹੀਂ ਕਰਦੀ। ਇਸ ਤਰ੍ਹਾਂ ਨਸ਼ਾ ਕਰਨਾ ਅਤੇ ਉਸ ਦੀ ਸਪਲਾਈ ਕਰਨਾ ਠੀਕ ਨਹੀਂ ਹੈ, ਅਸੀਂ ਇਸ ਦੇ ਵਿਰੁੱਧ ਹਾਂ। ਪੁਲਸ ਨੇ ਕਿਹਾ ਕਿ ਇਸ ਮਾਮਲੇ ਦੇ ਸੰਬੰਧ 'ਚ ਔਰਤ ਵਿਰੁੱਧ ਸਖਤ ਤੋਂ ਸਖਤ ਕਰਵਾਈ ਕੀਤੀ ਜਾਵੇਗੀ। ਦੋਸ਼ੀ ਔਰਤ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਉਸ ਨੂੰ ਅਕਤੂਬਰ ਮਹੀਨੇ ਵਿਚ ਵਹੀਲਾ ਮੈਜਿਸਟ੍ਰੇਟ ਕੋਰਟ 'ਚ ਪੇਸ਼ ਕੀਤਾ ਜਾਵੇਗਾ।


Related News