ਮਹਿਲਾ ਅਧਿਆਪਕ ਨੇ ਕੀਤੀ ਵਿਦਿਆਰਥਣ ਨਾਲ ਬਦਸਲੂਕੀ, ਮਿਲੀ ਇਹ ਸਜ਼ਾ

09/22/2017 2:44:49 PM

ਬ੍ਰਿਟੇਨ— ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਰਾਹਤ ਦੀ ਗੱਲ ਹੈ ਕਿ ਵਿਦੇਸ਼ਾਂ ਵਿਚ ਅਜਿਹੇ ਮਾਮਲਿਆਂ 'ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਦੋਸ਼ੀ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਦੇ ਹੈਵਲਾਕ ਅਕੈਡਮੀ ਸਕੂਲ ਦਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਅਧਿਆਪਕ ਨੇ ਸਕੂਲ ਦੀ ਇਕ ਵਿਦਿਆਰਥਣ ਨਾਲ ਬਦਸਲੂਕੀ ਕੀਤੀ, ਜਿਸ ਕਾਰਨ ਉਸ ਨੂੰ ਆਪਣੀ ਨੌਕਰੀ ਗਵਾਉਣੀ ਪਈ।
ਇਕ ਅੰਗਰੇਜੀ ਅਖਬਾਰ ਮੁਤਾਬਕ ਮਹਿਲਾ ਅਧਿਆਪਕ ਨੇ 15 ਸਾਲਾ ਨਿਸ਼ਾ ਰੋਸਲਿਨ ਨਾਲ ਸਕੂਲ ਦੀ ਅਸੈਂਬਲੀ ਦੌਰਾਨ ਬਦਸਲੂਕੀ ਕੀਤੀ। ਉਹ ਨਿਸ਼ਾ ਦੇ ਮੇਕਅੱਪ ਨੂੰ ਦੇਖ ਭੜਕ ਗਈ ਸੀ। ਉਸ ਨੇ ਪਹਿਲਾਂ ਨਿਸ਼ਾ ਨੂੰ ਮੋਢਿਆਂ ਤੋਂ ਫੜਿਆ ਅਤੇ ਫਿਰ ਧੱਕੇ ਮਾਰੇ। ਅਧਿਆਪਕ ਦੇ ਇਸ ਵਿਹਾਰ ਨਾਲ ਨਿਸ਼ਾ ਬਹੁਤ ਦੁਖੀ ਸੀ। 
ਉਸ ਨੇ ਘਰ ਜਾ ਕੇ ਆਪਣੀ ਮਾਂ ਟੈਮੀਆਨ ਵਾਟਸਨ (43) ਨੂੰ ਸਾਰੀ ਗੱਲ ਦੱਸੀ। ਉਸ ਦੀ ਮਾਂ ਟੈਮੀਆਨ ਨੇ ਆਪਣੀ ਬੇਟੀ ਨਾਲ ਹੋਈ ਇਸ ਬਦਸਲੂਕੀ ਬਾਰੇ ਸਕੂਲ ਵਿਭਾਗ ਨੂੰ ਸ਼ਿਕਾਇਤ ਕੀਤੀ। ਨਾਲ ਹੀ ਮੇਕਅੱਪ ਦੇ ਮੁੱਦੇ 'ਤੇ  ਵਾਟਸਨ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਕਿਸੇ ਤਰ੍ਹਾਂ ਦਾ ਮੇਕਅੱਪ ਨਹੀਂ ਕੀਤਾ ਸੀ। ਉਸ ਨੇ ਸਿਰਫ ਆਪਣੀ ਆਈਬ੍ਰੋ 'ਤੇ ਮੇਕਅੱਪ ਕੀਤਾ ਹੋਇਆ ਸੀ। ਸਕੂਲ ਨੇ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਮਹਿਲਾ ਅਧਿਆਪਕ ਨੂੰ ਬਰਖਾਸਤ ਕਰ ਦਿੱਤਾ। ਫਿਲਹਾਲ ਪੁਲਸ ਵੀ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।


Related News