ਮਾਨਸਿਕ ਪਰੇਸ਼ਾਨੀ ''ਚ ਮਾਂ ਨੇ ਕੀਤੀ ਸੀ ਬੱਚੀ ਦੀ ਹੱਤਿਆ, ਅਦਾਲਤ ਨੇ ਕੀਤਾ ਬਰੀ

09/22/2017 5:58:32 PM

ਮੈਲਬੌਰਨ— ਵਿਕਟੋਰੀਆ ਦੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੋਨੀਆ ਨਿਕੇਤ (24) ਨੂੰ ਉਸ ਦੋਸ਼ ਤੋਂ ਬਰੀ ਕਰ ਦਿੱਤਾ, ਜਿਸ ਵਿਚ ਪਹਿਲਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਫਿਰ ਇਹ ਸਜ਼ਾ ਘਟਾ ਕੇ 5 ਸਾਲ ਦੀ ਕਰ ਦਿੱਤੀ ਗਈ ਸੀ। 
ਸੋਨੀਆ 'ਤੇ ਆਪਣੀ 15 ਮਹੀਨੇ ਦੀ ਬੇਟੀ ਦੀ ਹੱਤਿਆ ਕਰਨ ਅਤੇ ਉਸ ਦੀ ਬੌਡੀ ਨੂੰ ਨਦੀ ਵਿਚ ਸੁੱਟਣ ਦਾ ਦੋਸ਼ ਸੀ। ਸੋਨੀਆ ਨੇ ਬੀਤੇ ਸਾਲ 9 ਅਪ੍ਰੈਲ ਨੂੰ ਖੁਦ ਆਪਣੀ ਬੇਟੀ ਦੀ ਹੱਤਿਆ ਕੀਤੀ ਸੀ। ਇਸ ਮਾਮਲੇ ਵਿਚ ਉਸ ਨੇ ਪੁਲਸ ਅਤੇ ਪਰਿਵਾਰ ਨੂੰ ਕਾਫੀ ਸਮੇਂ ਤੱਕ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਦੀ ਜਾਂਚ ਅਤੇ ਸੀ. ਸੀ. ਟੀ. ਵੀ. ਫੁਟੇਜ ਤੋਂ ਸੱਚਾਈ ਦਾ ਪਤਾ ਚੱਲਿਆ। ਹਾਲਾਂਕਿ ਕਾਫੀ ਗੁਮਰਾਹ ਕਰਨ ਮਗਰੋਂ ਸੋਨੀਆ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ।
ਸੁਪਰੀਮ ਕੋਰਟ ਨੇ ਸੋਨੀਆ ਨੂੰ ਆਪਣੀ ਬੇਟੀ ਦੀ ਹੱਤਿਆ ਦਾ ਦੋਸ਼ੀ ਪਾਇਆ। ਹਾਲਾਂਕਿ ਉਸ ਦੇ ਵਕੀਲ ਨੇ ਅਦਾਲਤ ਵਿਚ ਸਾਬਤ ਕੀਤਾ ਕਿ ਸੋਨੀਆ ਨੂੰ ਅਰੇਂਜ ਮੈਰਿਜ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਵਿਆਹ ਮਗਰੋਂ ਪੀੜਤਾ ਘਰੇਲੂ ਬਦਸਲੂਕੀ ਦਾ ਸ਼ਿਕਾਰ ਰਹੀ, ਜਿਸ ਕਾਰਨ ਉਹ ਤਣਾਅ ਵਿਚ ਸੀ। ਇਸੇ ਤਣਾਅ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਸੀ।


Related News