ਚਾਬਹਾਰ ਦੇ ਉਦਘਾਟਨ 'ਚ ਪਾਕਿ ਮੰਤਰੀ ਨੂੰ ਈਰਾਨ ਦਾ ਬੁਲਾਵਾ : ਮੀਡੀਆ ਰਿਪੋਰਟ

12/12/2017 11:12:04 AM

ਤੇਹਰਾਨ/ਇਸਲਾਮਾਬਾਦ (ਬਿਊਰੋ)— ਈਰਾਨ ਦੇ ਚਾਬਹਾਰ ਪੋਰਟ ਦੇ ਪਹਿਲੇ ਪੜਾਅ ਦਾ ਉਦਘਾਟਨ ਭਾਰਤ ਲਈ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਸੀ। ਇਸ ਪੋਰਟ ਦੀ ਮਦਦ ਨਾਲ ਭਾਰਤ ਹੁਣ ਪਾਕਿਸਤਾਨ ਵਿਚੋਂ ਲੰਘੇ ਬਿਨਾਂ ਹੀ ਅਫਗਾਨਿਸਤਾਨ ਪਹੁੰਚ ਸਕਦਾ ਹੈ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਰਣਨੀਤਕ ਪੱਧਰ 'ਤੇ ਇਹ ਪੋਰਟ ਪਾਕਿਸਤਾਨ ਨੂੰ ਭਾਰਤ ਦੀ ਤਾਕਤ ਦਿਖਾਏਗਾ। ਹਾਲਾਂਕਿ ਪਾਕਿਸਤਾਨੀ ਮੀਡੀਆ ਦੀਆਂ ਖਬਰਾਂ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੀਆਂ ਹਨ। ਅਸਲ ਵਿਚ ਬੰਦਰਗਾਹ ਦੇ ਪਹਿਲੇ ਪੜਾਅ ਦੇ ਉਦਘਾਟਨ ਦੇ ਮੌਕੇ 'ਤੇ ਈਰਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਪਾਕਿਸਤਾਨੀ ਮੰਤਰੀ ਦੀ ਮੌਜੂਦਗੀ ਨੂੰ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿਚ ਆਏ ਮਹੱਤਵਪੂਰਣ ਬਦਲਾਅ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਾਕਿਸਤਾਨ ਇਸ ਰਣਨੀਤਕ ਪ੍ਰੋਜੈਕਟ ਦਾ ਹਿੱਸਾ ਨਹੀਂ ਹੈ। ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਬੀਤੇ ਹਫਤੇ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕੀਤਾ ਸੀ। ਇਸ ਮੌਕੇ 'ਤੇ ਪਾਕਿਸਤਾਨ ਦੇ ਬੰਦਰਗਾਹ ਮੰਤਰੀ ਹਾਸਿਲ ਖਾਨ ਬਿਜੇਂਜੋ ਵੀ ਉਨ੍ਹਾਂ ਨਾਲ ਖੜ੍ਹੇ ਨਜ਼ਰ ਆਏ।


Related News