ਅਮਰੀਕਾ ਮੁਤਾਬਕ ਕਤਰ ਲਈ ਅਰਬ ਦੇਸ਼ਾਂ ਦੀਆਂ ਮੰਗਾਂ ਮੰਨਣਾ ਮੁਸ਼ਕਲ

06/26/2017 10:13:48 AM

ਦੋਹਾ— ਅਮਰੀਕੀ ਸਰਕਾਰ ਨੇ ਕਤਰ ਦਾ ਸਮਰਥਨ ਕਰਦਿਆਂ ਹੋਇਆਂ ਰਾਜਨੀਤਿਕ ਸਕੰਟ ਖਤਮ ਕਰਨ ਲਈ ਅਰਬ ਦੇਸ਼ਾਂ ਦੀਆਂ ਮੰਗਾਂ ਨੂੰ ਮੰਨਣਾ ਮੁਸ਼ਕਲ ਦੱਸਿਆ ਹੈ।
ਅਰਬ ਦੇਸ਼ਾਂ ਵੱਲੋਂ ਰੱਖੀਆਂ ਗਈਆਂ ਹਨ ਇਹ ਮੰਗਾਂ
ਸਾਊਦੀ ਅਰਬ, ਮਿਸਰ, ਬਹਰੀਨ ਅਤੇ ਸਯੁੰਕਤ ਅਰਬ ਅਮੀਰਾਤ ਨੇ ਕਤਰ ਨੂੰ ਦੱਸ ਦਿਨਾਂ ਦੇ ਅੰਦਰ ਈਰਾਨ ਨਾਲ ਸੰਬੰਧ ਘੱਟ ਕਰਨ ਅਤੇ ਤੁਰਕੀ ਦੇ ਸੈਨਿਕ ਅੱਡਿਆਂ ਨੂੰ ਬੰਦ ਕਰਨ ਦੀ ਮੰਗ ਰੱਖੀ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਨਿਊਜ਼ ਚੈਨਲ ਅਲ-ਜਜ਼ੀਰਾ ਨੂੰ ਬੰਦ ਕਰਨ ਦੀ ਵੀ ਗੱਲ ਕਹੀ ਹੈ। ਇਸ ਚੈਨਲ ਤੋਂ ਕਤਰ ਸਰਕਾਰ ਨੂੰ ਆਰਥਿਕ ਮਦਦ ਮਿਲਦੀ ਹੈ।
ਮੰਗਾਂ ਮੰਨਣ ਤੋਂ ਇਨਕਾਰ
ਕਤਰ ਦੇ ਵਿਦੇਸ਼ ਮੰਤਰੀ ਨੇ ਬੀਤੇ ਸ਼ਨੀਵਾਰ ਨੂੰ ਸਾਊਦੀ ਅਰਬ, ਮਿਸਰ, ਸਯੁੰਕਤ ਅਰਬ ਅਮੀਰਾਤ ਅਤੇ ਬਹਰੀਨ ਵਲੋਂ ਰੱਖੀਆਂ ਗਈਆਂ 13 ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਅਮਰੀਕਾ ਵਲੋਂ ਦਿੱਤਾ ਗਿਆ ਇਸ ਗੱਲ 'ਤੇ ਜ਼ੋਰ
ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਮੁਤਾਬਕ ਅਰਬ ਦੇਸ਼ਾਂ ਨੇ ਕਤਰ ਸਾਹਮਣੇ ਜੋ ਮੰਗਾਂ ਰੱਖੀਆਂ ਹਨ ਉਨ੍ਹਾਂ ਨੂੰ ਪੂਰਾ ਕਰਨਾ ਕਤਰ ਲਈ ਮੁਸ਼ਕਲ ਹੋਵੇਗਾ। ਟਿਲਰਸਨ ਨੇ ਅਰਬ ਦੇਸ਼ਾਂ ਨੂੰ ਨਾਲ ਬੈਠ ਕੇ ਅੱਤਵਾਦ ਦਾ ਹੱਲ ਕੱਢਣ ਅਤੇ ਇਸ ਵਿਰੁੱਧ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਪ੍ਰਸਤਾਵ ਰਾਜਨੀਤਿਕ ਸੰਕਟ ਦੌਰਾਨ ਇਨ੍ਹਾਂ ਦੇਸ਼ਾਂ 'ਚ ਗੱਲਬਾਤ ਲਈ ਰਸਤਾ ਖੋਲਦਾ ਹੈ। ਕਤਰ 'ਤੇ ਲੱਗ ਰਹੇ ਦੋਸ਼ਾਂ 'ਤੇ ਟਿਲਰਸਨ ਨੇ ਕਿਹਾ,'' ਕਤਰ ਦੇ ਸੰਬੰਧ 'ਚ ਜੋ ਬਿਆਨਬਾਜ਼ੀ ਜਾਰੀ ਹੈ ਉਸ ਨੂੰ ਘੱਟ ਕੀਤਾ ਜਾਵੇ।''
ਹੁਣ ਤੱਕ ਕਤਰ ਨੇ ਖੁਦ ਨੂੰ ਆਰਥਿਕ ਸੰਕਟ ਤੋਂ ਬਚਾਈ ਰੱਖਿਆ ਹੈ ਪਰ ਗੁਆਂਢੀ ਦੇਸ਼ 'ਚ ਰਹਿਣ ਵਾਲੇ ਕਤਰ ਨਾਗਰਿਕ ਇਸ ਸੰਕਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।


Related News