ਪਾਕਿ ਦੇ ਖੈਬਰ ਪਖਤੂਨਖਵਾਹ ਸੂਬੇ ''ਚ ਬੰਦ ਕੀਤੇ ਗਏ 1,000 ਸਕੂਲ

12/11/2017 3:15:44 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਖੈਬਰ ਪਖਤੂਨਖਵਾਹ ਸੂਬੇ ਵਿਚ ਘੱਟ ਤੋਂ ਘੱਟ 1,000 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਮੀਡੀਆ ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਸਕੂਲਾਂ ਵਿਚ ਘੱਟ ਦਾਖਲੇ ਕਾਰਨ ਇਨ੍ਹਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਦੀ ਕੀਮਤ ਅਰਬਾਂ ਵਿਚ ਹੈ। ਹਾਲਾਂਕਿ ਇਹ ਸਕੂਲ ਉਸ ਸਮੇਂ ਦੇ ਸ਼ਾਸਕਾਂ ਦੇ ਨਿਰਦੇਸ਼ 'ਤੇ ਉਚਿਤ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਅਸ਼ਾਂਤ ਥਾਵਾਂ 'ਤੇ ਬਣਾਏ ਗਏ ਸਨ। 
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸ ਸਮੇਂ ਦਾ ਸਿੱਖਿਆ ਵਿਭਾਗ ਬੇਵੱਸ ਸੀ ਅਤੇ ਉਸ ਨੇ ਮੁੱਖ ਮੰਤਰੀ ਪਰਵੇਜ਼ ਖਟੱਕ ਦੇ ਨਿਰਦੇਸ਼ਾਂ ਦਾ ਪਾਲਨ ਕੀਤਾ ਸੀ। ਉਨ੍ਹਾਂ ਨੇ ਅੱਗੇ ਕਿਹਾ,'' ਸਾਨੂੰ ਸਕੂਲ ਦੇ ਨਿਰਮਾਣ ਨੂੰ ਲੈ ਕੇ ਫੈਸਲਾ ਕਰਨ ਦੀ ਆਜ਼ਾਦੀ ਨਹੀਂ ਹੈ। ਸਾਨੂੰ ਮੁੱਖ ਮੰਤਰੀ ਦੇ ਨਿਰਦੇਸ਼ਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ।'' ਅਧਿਕਾਰੀ ਨੇ ਕਿਹਾ ਕਿ ਸਕੂਲ ਨਿਰਮਾਣ ਦੇ ਸੰਬੰਧ ਵਿਚ ਸਿੱਖਿਆ ਵਿਭਾਗ ਦੀ ਰਾਏ ਨੂੰ ਮੁੱਖ ਮੰਤਰੀ ਨੇ ਨਹੀਂ ਮੰਨਿਆ ਸੀ। ਅੰਤ ਵਿਚ ਜਿੱਥੇ ਮੁੱਖ ਮੰਤਰੀ ਚਾਹੁੰਦੇ ਸਨ ਉੱਥੇ ਸਕੂਲ ਸਥਾਪਿਤ ਕੀਤੇ ਗਏ। ਇਕ ਜ਼ਿਲਾ ਸਿੱਖਿਆ ਅਧਿਕਾਰੀ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ,''ਜ਼ਿਆਦਾਤਰ ਪੇਂਡੂ ਇਲਾਕਿਆਂ ਦੇ ਜਿਸ ਸਕੂਲ ਵਿਚ 40 ਤੋਂ ਘੱਟ ਬੱਚੇ ਦਾਖਲ ਹੋਏ ਸਨ, ਉਨ੍ਹਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਸਰਕਾਰੀ ਮਾਪਦੰਡਾਂ ਮੁਤਾਬਕ ਹੁਣ ਆਲੇ-ਦੁਆਲੇ ਦੇ ਇਲਾਕਿਆਂ ਦੇ 1,000 ਆਬਾਦੀ ਵਾਲੇ ਖੇਤਰਾਂ ਵਿਚ ਇਕ ਨਵਾਂ ਸਕੂਲ ਬਣਾਏ ਜਾਣ ਦੀ ਯੋਜਨਾ ਹੈ, ਜਿਸ ਵਿਚ ਇਕ ਸਕੂਲ ਵਿਚ 160 ਵਿਦਿਆਰਥੀਆਂ ਦਾ ਦਾਖਲਾ ਕਰਨਾ ਜ਼ਰੂਰੀ ਹੋਵੇਗਾ।


Related News