ਆਬੇ ਅਤੇ ਟਰੰਪ ਉੱਤਰ ਕੋਰੀਆ ਉੱਤੇ ਦਬਾਅ ਬਣਾਉਣ ਨੂੰ ਰਾਜੀ

10/23/2017 11:44:27 AM

ਟੋਕਯੋ,(ਭਾਸ਼ਾ)— ਜਾਪਾਨ ਦੇ ਪ੍ਰਧਾਨਮੰਤਰੀ ਸ਼ਿੰਜੋ ਆਬੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰੀ ਕੋਰੀਆ ਉੱਤੇ ਦਬਾਅ ਬਣਾਉਣ ਲਈ ਮਿਲ ਕੇ ਕੰਮ ਕਰਨ ਨੂੰ ਰਾਜੀ ਹੋ ਗਏ ਹਨ। ਮੰਤਰੀਮੰਡਲ ਦੇ ਇਕ ਉੱਚ ਅਧਿਕਾਰੀ ਯਾਸ਼ੁਤੋਸ਼ੀ ਨਿਸ਼ਿਮੁਰਾ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਸ਼੍ਰੀ ਨਿਸ਼ੀਮੁਰਾ ਨੇ ਦੱਸਿਆ ਕਿ ਬੀਤੇ ਦਿਨ ਜਾਪਾਨ 'ਚ ਸ਼੍ਰੀ ਆਬੇ ਦੀ ਗੰਠ-ਜੋੜ ਪਾਰਟੀ ਨੂੰ ਮਿਲੀ ਸ਼ਾਨਦਾਰ ਸਫਲਤਾ ਉੱਤੇ ਸ਼੍ਰੀ ਟਰੰਪ ਨੇ ਟੈਲੀਫੋਨ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਟਰੰਪ ਆਪਣੀ ਪਹਿਲੀ ਜਾਪਾਨ ਯਾਤਰਾ ਉੱਤੇ ਪੰਜ ਨਵੰਬਰ ਨੂੰ ਆਉਣਹੇ ਅਤੇ ਇਸ ਦੌਰਾਨ ਦੋਵਾਂ ਨੇਤਾਵਾਂ ਵਿੱਚਕਾਰ ਕਈ ਅਹਿਮ ਮੁੱਦਿਆਂ ਉੱਤੇ ਗੱਲਬਾਤ ਹੋਵੇਗੀ।  


Related News