ਅੱਬਾਸੀ ਨੇ ਫੌਜ ਅਤੇ ਮੰਤਰੀ ਵਿਚਾਲੇ ਵਿਵਾਦ ਨੂੰ ਖਤਮ ਕਰਨ ਲਈ ਦਖਲ ਦਿੱਤਾ

10/17/2017 7:02:55 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਦੇਸ਼ ਦੀ ਆਰਥਿਕ ਸਥਿਤੀ 'ਤੇ ਆਪਣੇ ਵਿਚਾਰ ਜ਼ਾਹਿਰ ਕਰਨ ਦੇ ਸਾਰੇ ਅਧਿਕਾਰ ਹਨ। ਪਾਕਿਸਤਾਨ ਦੀ ਅਰਥਵਿਵਸਥਾ ਦੇ ਸਬੰਧ 'ਚ ਫੌਜ ਮੁਖੀ ਦੇ ਬਿਆਨ ਨੂੰ ਲੈ ਕੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਅਤੇ ਫੌਜ ਦੇ ਮੁੱਖ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਵਿਚਾਲੇ ਹਾਲ ਦੇ ਵਿਵਾਦ ਦੇ ਮੱਦੇਨਜ਼ਰ ਅੱਬਾਸੀ ਦਾ ਇਹ ਬਿਆਨ ਆਇਆ ਹੈ।
ਅੱਬਾਸੀ ਨੇ ਕਿਹਾ ਕਿ ਵਿਚਾਰਾਂ 'ਚ ਵੱਖਰੇਵਾਂ ਹੋ ਸਕਦਾ ਹੈ ਪਰ ਉਥੇ ਕੋਈ ਫੌਜ-ਗੈਰ ਫੌਜੀ ਤਣਾਅ ਨਹੀਂ ਹੈ। ਉਨ੍ਹਾਂ ਨੇ ਟੀ.ਵੀ. ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਜੇਕਰ ਅਰਥਵਿਵਸਥਾ 'ਤੇ ਕੋਈ ਆਪਣੇ ਵਿਚਾਰ ਦੇਣ ਲਈ ਆਜ਼ਾਦ ਹੈ ਤਾਂ ਫੌਜ ਮੁਖੀ ਅਰਥਵਿਵਸਥਾ ਬਾਰੇ ਗੱਲ ਕਿਉਂ ਨਹੀਂ ਕਰ ਸਕਦੇ। ਅੱਬਾਸੀ ਦੀ ਪਾਰਟੀ ਦੇ ਇਕ ਸੀਨੀਅਰ ਸੰਸਦ ਮੈਂਬਰ ਰਾਣਾ ਅਫਜ਼ਲ ਖਾਨ ਨੇ ਕਿਹਾ ਸੀ ਕਿ ਫੌਜ ਮੁਖੀ ਨੂੰ ਸਿਰਫ ਰਾਸ਼ਟਰੀ ਸੁਰੱਖਿਆ ਕਮੇਟੀ 'ਚ ਹੀ ਅਰਥਵਿਵਸਥਾ 'ਤੇ ਪ੍ਰਤੀਕਿਰਿਆ ਪ੍ਰਗਟਾਉਣੀ ਚਾਹੀਦੀ ਹੈ ਨਾ ਕਿ ਜਨਤਕ ਤੌਰ 'ਤੇ। ਇਸ ਦੇ ਦੋ ਦਿਨ ਬਾਅਦ ਅੱਬਾਸੀ ਦੀ ਪ੍ਰਤੀਕਿਰਿਆ ਆਈ ਹੈ। ਜਨਰਲ ਬਾਜਵਾ ਨੇ ਇਕ ਅਸਾਧਾਰਣ ਕਦਮ ਤਹਿਤ ਪਾਕਿਸਤਾਨ ਦੇ ਅਸਮਾਨ ਛੂਹੁੰਦੇ ਕਰਜ਼ੇ 'ਤੇ ਚਿੰਤਾ ਪ੍ਰਗਟਾਈ ਸੀ ਅਤੇ ਟੈਕਸ ਆਧਾਰ ਵਧਾਉਣ ਦਾ ਸੱਦਾ ਦਿੱਤਾ ਸੀ ਅਤੇ ਕਰਜ਼ੇ ਦੇ ਬੋਝ ਨੂੰ ਘੱਟ ਕਰਨ ਲਈ ਵਿੱਤੀ ਅਨੁਸ਼ਾਸਨ ਲਿਆਉਣ ਦਾ ਸੱਦਾ ਦਿੱਤਾ ਸੀ। ਫੌਜ ਮੁਖੀ ਨੇ ਕਿਹਾ ਕਿ ਆਰਥਿਕ ਸਥਿਰਤਾ ਪਾਕਿਸਤਾਨ ਦੀ ਸੁਰੱਖਿਆ ਚਿੰਤਾਵਾਂ ਡੂੰਘਾਈ ਨਾਲ ਜੁੜੀਆਂ ਹਨ।
ਫੌਜੀ ਬੁਲਾਰੇ ਮੇਜਰ ਜਨਰਲ ਗਫੂਰ ਨੇ ਪਿਛਲੇ ਹਫਤੇ ਇਕ ਚੈਨਲ ਰਾਹੀਂ ਕਿਹਾ ਸੀ ਕਿ ਜੇਕਰ ਅਰਥਵਿਵਸਥਾ ਖਰਾਬ ਨਹੀਂ ਹੈ ਤਾਂ ਇਹ ਚੰਗੀ ਵੀ ਨਹੀਂ ਹੈ। ਗ੍ਰਹਿ ਮੰਤਰੀ ਅਹਿਸਾਨ ਨੇ ਫੌਜ ਦੀ ਸਲਾਹ 'ਤੇ ਤੁਰੰਤ ਜਵਾਬ ਦਿੰਦਿਆਂ ਕਿਹਾ ਕਿ ਅਰਥਵਿਵਸਥਾ 'ਤੇ ਪ੍ਰਤੀਕਿਰਿਆ ਕਰਨ ਤੋਂ ਬਚੋ ਕਿਉਂਕਿ ਗੈਰ ਜ਼ਿੰਮੇਵਾਰਾਨਾ ਬਿਆਨ ਪਾਕਿਸਤਾਨ ਦਾ ਕੌਮਾਂਤਰੀ ਅਕਸ ਪ੍ਰਭਾਵਿਤ ਕਰ ਸਕਦਾ ਹੈ। ਅਹਿਸਾਨ ਦੀ ਪ੍ਰਤੀਕਿਰਿਆ ਤੋਂ ਨਿਰਾਸ਼ ਮੇਜਰ ਜਨਰਲ ਗਫੂਰ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਫੌਜ ਵਲੋਂ ਫੌਜੀ ਬੁਲਾਰੇ ਦੇ ਤੌਰ 'ਤੇ ਇਹ ਗੱਲ ਆਖੀ ਸੀ। ਗਫੂਰ ਨੇ ਕਿਹਾ ਕਿ ਪਾਕਿਸਤਾਨੀ ਫੌਜ ਵਲੋਂ ਲੋਕਤੰਤਰ ਨੂੰ ਕੋਈ ਖਤਰਾ ਨਹੀਂ ਹੈ ਪਰ ਉਸ ਦੀ (ਲੋਕਤੰਤਰ ਦੀਆਂ) ਜ਼ਰੂਰਤਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਲੋਕਤੰਤਰ ਨੂੰ ਖਤਰਾ ਹੋ ਸਕਦਾ ਹੈ।


Related News