ਟਰੰਪ-ਮੋਦੀ ਦੀ ਮੁਲਾਕਾਤ ਸਮੇਂ ਵਾਈਟ ਹਾਊਸ ਨੇੜੇ ਮਿਲਿਆ ਇਕ ਸ਼ੱਕੀ ਪੈਕੇਟ

06/27/2017 12:57:37 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਭਵਨ ਵਾਈਟ ਹਾਊਸ ਤੋਂ ਕੁਝ ਹੀ ਦੂਰੀ 'ਤੇ ਪੇਨਸਿਲਵੇਨਿਆ ਐਵੀਨਿਊ ਦੇ ਨੇੜੇ ਇਕ ਸ਼ੱਕੀ ਪੈਕੇਟ ਪਾਇਆ ਗਿਆ ਸੀ। ਉਹ ਵੀ ਉਸ ਸਮੇਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਮਰੀਕੀ ਦੌਰੇ ਦੇ ਤਹਿਤ ਉੱਥੇ ਮੌਜੂਦ ਸਨ। ਹਾਲਾਂਕਿ ਖੁਫੀਆ ਸਰਵਿਸ ਦੇ ਏਜੰਟਾਂ ਨੇ ਸ਼ੱਕੀ ਪੈਕੇਟ ਦੀ ਜਾਂਚ ਕੀਤੀ ਪਰ ਖਤਰੇ ਦੇ ਕੋਈ ਸੰਕੇਤ ਨਹੀਂ ਮਿਲੇ। ਏਜੰਟਾਂ ਨੇ ਉਸ ਵਿਅਕਤੀ ਦਾ ਵੀ ਪਤਾ ਲਗਾ ਲਿਆ, ਜਿਸ ਦਾ ਇਹ ਪੈਕੇਟ ਸੀ।
ਯੂ. ਐੱਸ. ਖੁਫੀਆ ਸਰਵਿਸ ਨੇ ਇਕ ਦੇ ਬਾਅਦ ਇਕ ਟਵੀਟ ਕਰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਮਦਦ ਲਈ ਉਨ੍ਹਾਂ ਨੇ ਵਾਸ਼ਿੰਗਟਨ ਡੀ. ਸੀ. ਪੁਲਸ ਵਿਭਾਗ ਦਾ ਸ਼ੁਕਰੀਆ ਵੀ ਅਦਾ ਕੀਤਾ ਹੈ। ਸੁਰੱਖਿਆ ਕਾਰਨਾਂ ਕਾਰਨ ਲੈਫਯੇਟੇ ਪਾਰਕ ਅਤੇ ਵਾਈਟ ਹਾਊਸ ਦੀ ਨਾਰਥ ਫੇਂਸ ਲਾਈਨ ਨੂੰ ਬੰਦ ਕਰ ਦਿੱਤਾ ਗਿਆ ਸੀ।


Related News