ਇਸ ਪੁਲਸ ਵਾਲੇ ਨੇ ਚੋਰ ਨੂੰ ਬਣਾਇਆ 'ਕਾਮਾ'

08/15/2017 1:55:05 AM

ਟੋਰਾਂਟੋ — ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਇਕ ਪੁਲਸ ਅਧਿਕਾਰੀ ਵੱਲੋਂ ਨੌਜਵਾਨ ਨੂੰ ਕੱਪੜੇ ਖਰੀਦ ਕੇ ਦਿੱਤੇ ਗਏ ਸਨ, ਜਿਸ ਕੋਲ ਇੰਟਰਵਿਊ ਦੇਣ ਲਈ ਕੱਪੜੇ ਨਹੀਂ ਸਨ, ਹੁਣ ਉਸ ਨੌਜਵਾਨ ਨੂੰ ਹੁਣ ਨੌਕਰੀ ਮਿਲ ਗਈ ਹੈ। ਪੁਲਸ ਨੇ ਪਿਛਲੇ ਹਫਤੇ ਸ਼ਹਿਰ ਦੇ ਉੱਤਰੀ ਹਿੱਸੇ 'ਚ ਹੋਈ ਚੋਰੀ ਦੇ ਕੇਸ ਦੇ ਵੇਰਵੇ ਨੂੰ ਕੁਝ ਅਸਾਧਾਰਨ ਦੱਸਿਆ ਸੀ। ਚੋਰ ਨੇ ਇਕ ਕਮੀਜ਼, ਟਾਈ ਅਤੇ ਜ਼ੁਰਾਬਾਂ ਦਾ ਜੋੜਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। 
ਪੁਲਸ ਅਧਿਕਾਰੀ ਕਾਂਸਟੇਬਲ ਨੀਰਨ ਜਯਾਨਸਨ ਨੇ ਕਿਹਾ ਇਸ ਤਰ੍ਹਾਂ ਦੀਆਂ ਚੀਜ਼ਾਂ ਚੋਰੀ ਕਰਨਾ ਉਸ ਚੋਰ ਲਈ ਆਮ ਗੱਲ ਨਹੀਂ ਹੋ ਸਕਦੀਆਂ।
ਜਯਾਨਸਨ ਨੇ ਕਿਹਾ ਕਿ ਉਸ ਨੂੰ ਜਦੋਂ ਇਹ ਪਤਾ ਲੱਗਾ ਕਿ ਉਸ ਨੇ ਇਹ ਚੋਰੀ ਆਪਣੀ ਇੰਟਰਵਿਊ ਦੇਣ ਲਈ ਕੀਤੀ ਹੈ, ਕਿਉਂਕਿ ਉਸ ਕੋਲ ਇੰਟਰਵਿਊ ਦੇਣ ਲਈ ਕੱਪੜੇ ਨਹੀਂ ਸਨ। 
ਸ਼ਨੀਵਾਰ ਨੂੰ ਪੁਲਸ ਨੇ ਐਲਾਨ ਕੀਤਾ ਕਿ 18 ਸਾਲ ਦੇ ਨੌਜਵਾਨ ਦੀ ਇਕ ਪੁਲਸ ਅਧਿਕਾਰੀ ਨੇ ਮਦਦ ਕੀਤੀ ਗਈ ਸੀ। ਉਸ ਪੁਲਸ ਵੱਲੋਂ ਦਿੱਤੇ ਗਏ ਕੱਪੜਿਆਂ ਕਾਰਨ ਉਸ ਨੂੰ ਨੌਕਰੀ ਮਿਲੀ ਗਈ ਹੈ ਅਤੇ ਉਹ ਜਲਦ ਹੀ ਕੰਮ ਸ਼ੁਰੂ ਕਰਨ ਲਈ ਤਿਆਰ ਹੈ।


Related News