ਲੰਡਨ ਦੇ ਇਕ ਘਰ ’ਚ ਲੱਗੀ ਭਿਆਨਕ ਅੱਗ, ਜੀਉਂਦੇ ਸੜ ਗਏ 3 ਬੱਚੇ

12/12/2017 7:01:42 PM

ਲੰਡਨ (ਏਜੰਸੀ)- ਇਥੋਂ ਦੇ ਇਕ ਘਰ ਵਿਚ ਭਿਆਨਕ ਅੱਗ ਲੱਗਣ ਕਾਰਨ ਘਰ ਵਿਚ ਮੌਜੂਦ 3 ਬੱਚੇ ਜੀਉਂਦੇ ਸੜ ਗਏ, ਜਦੋਂ ਕਿ ਉਨ੍ਹਾਂ ਦੀ ਮਾਂ ਅਤੇ ਇਕ ਹੋਰ ਬੱਚੀ ਹਸਪਤਾਲ ਵਿਚ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਮੈਨਚੈਸਟਰ ਵਿਚ ਇਕ ਘਰ ਵਿੱਚ ਅੱਗ ਗਈ, ਜਿਸ ਵਿਚ 3 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਇਸ ਅੱਗ ਵਿਚ ਬਚੇ ਉਸ ਦੇ ਭਰਾ ਕਾਈਲ (16) ਨੇ ਆਪਣੇ ਨਾਲ ਬੀਤੀ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਇਸ ਭਿਆਨਕ ਅੱਗ ਵਿਚ ਡੇਮੀ ਪੀਅਰਸਨ (14), ਬ੍ਰੈਂਡਨ (8) ਅਤੇ ਲੇਸੀ (7), ਦੀ ਮੌਤ ਹੋ ਗਈ। ਭਿਆਨਕ ਘਟਨਾ ਬਾਰੇ ਦੱਸਦਿਆਂ ਕਾਈਲ ਨੇ ਦੱਸਿਆ ਮੈਂ ਸੋ ਰਿਹਾ ਸੀ ਅਤੇ ਉਸ ਤੋਂ ਬਾਅਦ ਮੈਂ ਆਪਣੀ ਮਾਂ ਦੀ ਆਵਾਜ਼ ਸੁਣੀ, ਉਹ ਕਹਿ ਰਹੇ ਸਨ ਅੱਗ,ਅੱਗ...। ਉਥੇ ਕਾਫੀ ਧੂੰਆਂ ਸੀ ਫਿਰ ਮੈਂ ਪੌੜੀਆਂ ਚੜ ਕੇ ਤਾਕੀ ਤੱਕ ਗਿਆ। ਮੈਂ ਜਾ ਹੀ ਰਿਹਾ ਸੀ ਕਿ ਇਕ ਧੂੰਏਂ ਦੇ ਬੱਦਲ ਨੇ ਮੈਨੂੰ ਪਿੱਛੇ ਧਕੇਲ ਦਿੱਤਾ। ਮੈਂ ਸਾਹਮਣੇ ਵਾਲਾ ਦਰਵਾਜ਼ਾ ਅਤੇ ਤਾਕੀ ਤੋੜਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਸ ’ਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਉਥੇ ਬਹੁਤ ਜ਼ਿਆਦਾ ਧੂੰਆਂ ਅਤੇ ਅੱਗ ਸੀ। ਕਾਈਲ ਤਾਂ ਕਿਸੇ ਤਰ੍ਹਾਂ ਅੱਗ ਵਿਚੋਂ ਬਾਹਰ ਆ ਗਿਆ। ਉਸ ਨੇ ਦੱਸਿਆ ਕਿ ਉਸ ਨੇ ਵਾਪਸ ਅੰਦਰ ਜਾਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਕਾਈਲ ਦਾ ਦੋਸਤ ਬੋਬੀ ਵੀ ਉਸ ਦੇ ਨਾਲ ਹੀ ਸੁਰੱਖਿਅਤ ਬਾਹਰ ਆ ਗਿਆ। ਇਕ ਗੁਆਂਡੀ ਨੇ ਦੱਸਿਆ ਕਿ ਉਸ ਨੇ ਬੀਤੀ ਰਾਤ ਬਚਾਓ,ਬਚਾਓ ਦੀਆਂ ਆਵਾਜ਼ਾਂ ਸੁਣੀਆਂ ਸਨ। ਗ੍ਰੇਟਰ ਮੈਨਚੈਸਟਰ ਪੁਲਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਬੱਚਿਆਂ ਦੀ ਮਾਂ ਮਾਈਕਲ ਪੀਅਰਸ (35) ਅਤੇ 3 ਸਾਲ ਦੀ ਲੀਆ ਰਿਮੇਨਸ ਹਸਪਤਾਲ ਵਿਚ ਦਾਖਲ ਹਨ ਅਤੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਪੁਲਸ ਵਲੋਂ ਹੁਣ ਤੱਕ ਇਸ ਸਬੰਧੀ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


Related News