26 ਲੱਖ ਦੀ ਸਾਈਕਲ, ਭਾਰ ਸਿਰਫ 5 ਕਿਲੋ

06/27/2017 2:56:30 AM

ਲੰਡਨ— ਉਂਝ ਤਾਂ ਅੱਜਕਲ ਕੋਈ ਸਾਈਕਲ ਚਲਾਉਣਾ ਪਸੰਦ ਨਹੀਂ ਕਰਦਾ ਹੈ। ਮੰਨਿਆ ਜਾਂਦਾ ਹੈ ਕਿ ਗਰੀਬ ਆਦਮੀ ਹੀ ਸਾਈਕਲ ਦੀ ਸਵਾਰੀ ਕਰਦਾ ਹੈ ਪਰ ਅੱਜ ਤੁਹਾਨੂੰ ਇਕ ਅਜਿਹੀ ਸਾਈਕਲ ਬਾਰੇ ਦੱਸ ਰਹੇ ਹਾਂ ਜਿਸ ਦੀ ਸਵਾਰੀ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਸ ਸਾਈਕਲ ਦੀ ਕੀਮਤ ਇਕ ਲੱਖ ਜਾਂ 5 ਲੱਖ ਨਹੀਂ ਸਗੋਂ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਸਾਈਕਲ ਹੈ। ਇਸ ਸਾਈਕਲ ਦੀ ਕੀਮਤ 40000 ਡਾਲਰ ਯਾਨੀ ਕਿ ਲੱਗਭਗ 26 ਲੱਖ ਰੁਪਏ ਹੈ। ਖਾਸ ਗੱਲ ਹੈ ਕਿ ਇਸ ਸਾਈਕਲ ਦਾ ਕਲਰ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਬਦਲ ਸਕਦੇ ਹੋ। ਫਰਾਂਸ ਦੀ ਇਕ ਕੰਪਨੀ ਨੇ ਇਸ ਸਾਈਕਲ ਨੂੰ ਡਿਜ਼ਾਈਨ ਕਰ ਕੇ ਇਸਦਾ ਨਿਰਮਾਣ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਭਾਰ ਵਿਚ ਇਹ ਬਹੁਤ ਹਲਕੀ ਹੈ। ਇਹ ਸਾਈਕਲ 11 ਪਾਊਂਡ ਯਾਨੀ 5 ਕਿਲੋ ਦੀ ਹੈ।


Related News