99 ਸਾਲ ਬਾਅਦ 21 ਅਗਸਤ ਨੂੰ ਹੋਵੇਗਾ ਪੂਰਨ ਸੂਰਜ ਗ੍ਰਹਿਣ, ਨਾਸਾ ਕਰੇਗਾ ਲਾਈਵ

07/23/2017 3:30:44 PM

ਵਾਸ਼ਿੰਗਟਨ— 21 ਅਗਸਤ ਨੂੰ ਅਮਰੀਕਾ ਪੂਰਨ ਸੂਰਜ ਗ੍ਰਹਿਣ ਦਾ ਗਵਾਹ ਬਣੇਗਾ। ਕਰੀਬ 99 ਸਾਲ ਬਾਅਦ ਅਜਿਹਾ ਮੌਕਾ ਆਵੇਗਾ ਜਦੋਂ ਅਮਰੀਕੀ ਮਹਾਂਦੀਪ ਵਿਚ ਪੂਰਨ ਸੂਰਜ ਗ੍ਰਹਿਣ ਲੱਗੇਗਾ। ਸਪੇਸ ਏਜੰਸੀ ਨਾਸਾ ਨੇ ਸੂਰਜ ਗ੍ਰਹਿਣ ਨੂੰ ਲੈ ਕੇ ਖਾਸ ਤਿਆਰੀ ਕੀਤੀ ਹੈ। ਜਾਣਕਾਰੀ ਮੁਤਾਬਕ ਨਾਸਾ ਇਸ ਪੂਰਨ ਸੂਰਜ ਗ੍ਰਹਿਣ ਦਾ ਲਾਈਵ ਪ੍ਰਸਾਰਣ ਕਰੇਗਾ। ਨਾਸਾ ਦੀ ਯੋਜਨਾ ਹੈ ਕਿ ਦੁਨੀਆ ਭਰ ਦੇ ਲੋਕ ਇਸ ਖਾਸ ਖਗੋਲੀ ਘਟਨਾ ਦੇ ਗਵਾਹ ਬਣ ਸਕਣ।
ਸਾਲ 1918 ਤੋਂ ਮਗਰੋਂ ਅਮਰੀਕਾ ਵਿਚ ਪਹਿਲੀ ਵਾਰੀ ਹੋਵੇਗਾ ਪੂਰਨ ਸੂਰਜ ਗ੍ਰਹਿਣ
ਸਾਲ 1918 ਦੇ ਬਾਅਦ ਅਜਿਹਾ ਹੋਵੇਗਾ ਜਦੋਂ ਲੱਖਾਂ ਅਮਰੀਕੀ ਲੋਕ 21 ਅਗਸਤ ਨੂੰ ਪੂਰਨ ਸੂਰਜ ਗ੍ਰਹਿਣ ਦੇ ਗਵਾਹ ਬਨਣਗੇ। ਨਾਸਾ ਵੀ ਇਸ ਖਾਸ ਮੌਕੇ ਨੂੰ ਦੁਨੀਆ ਦੇ ਦੂਜੇ ਹਿੱਸਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਸਾ ਲੋਕਾਂ ਨੂੰ ਸੂਰਜ ਗ੍ਰਹਿਣ ਦੌਰਾਨ ਦੀਆਂ ਤਸਵੀਰਾਂ ਅਤੇ ਵੀਡੀਓ ਉਪਲਬਧ ਕਰਵਾਏਗਾ।
ਨਾਸਾ ਕਰੇਗਾ ਲਾਈਨ ਪ੍ਰਸਾਰਣ
ਨਾਸਾ ਇਸ ਖਾਸ ਮੌਕੇ ਲਈ ਕਰੀਬ 10 ਤੋਂ ਜ਼ਿਆਦਾ ਸਪੇਸਕ੍ਰਾਫਟ, ਏਅਰਕ੍ਰਾਫਟ ਅਤੇ ਉੱਚਾਈ 'ਤੇ ਉੱਡਣ ਵਾਲੇ ਏਅਰ ਗੁਬਾਰਿਆਂ ਦੀ ਮਦਦ ਨਾਲ ਇਸ ਘਟਨਾ ਨੂੰ ਕਵਰ ਕਰੇਗਾ। 
40 ਸਾਲ ਪਹਿਲਾਂ ਵੀ ਲੱਗਿਆ ਸੀ ਸੂਰਜ ਗ੍ਰਹਿਣ
ਨਾਲਾ ਵੱਲੋਂ ਕਿਹਾ ਗਿਆ ਹੈ ਕਿ ਕਰੀਬ 375 ਸਾਲ ਵਿਚ ਪਹਿਲੀ ਵਾਰੀ ਇਸ ਤਰਾਂ ਨਾਲ ਅਮਰੀਕਾ ਵਿਚ ਸੂਰਜ ਗ੍ਰਹਿਣ ਹੋ ਰਿਹਾ ਹੈ। ਜਦੋਂ ਚੰਦਰਮਾ, ਸੂਰਜ ਅਤੇ ਧਰਤੀ ਦੇ ਵਿਚ ਆਵੇਗਾ। ਨਾਸਾ ਨੇ ਦੱਸਿਆ ਕਿ ਯੂ. ਐੱਸ. ਦੇ ਲੋਕ ਕਰੀਬ 40 ਸਾਲ ਪਹਿਲਾਂ 26 ਫਰਵਰੀ 1979 ਵਿਚ ਪੂਰਨ ਸੂਰਜ ਗ੍ਰਹਿਣ ਦੇ ਗਵਾਹ ਬਣੇ ਸਨ। ਹਾਲਾਂਕਿ ਇਹ ਪੂਰਨ ਸੂਰਜ ਗ੍ਰਹਿਣ ਨਹੀਂ ਸੀ। ਪੂਰਨ ਸੂਰਜ ਗ੍ਰਹਿਣ 99 ਸਾਲ ਪਹਿਲਾਂ 8 ਜੂਨ 1918 ਵਿਚ ਹੋਇਆ ਸੀ।
ਅਮਰੀਕਾ ਦੇ ਇਲਾਵਾ ਕਈ ਹੋਰ ਇਲਾਕਿਆਂ ਵਿਚ ਆਵੇਗਾ ਨਜ਼ਰ
21 ਅਗਸਤ ਨੂੰ ਹੋਣ ਵਾਲਾ ਪੂਰਨ ਸੂਰਜ ਗ੍ਰਹਿਣ ਅਮਰੀਕਾ ਦੇ ਸਾਰੇ ਪ੍ਰਮੁੱਖ ਇਲਾਕਿਆਂ ਵਿਚ ਨਜ਼ਰ ਆਵੇਗਾ। ਇਸ ਦੇ ਇਲਾਵਾ ਯੂਰਪ, ਉੱਤਰ-ਪੂਰਵ ਏਸ਼ੀਆ, ਉੱਤਰ-ਪੱਛਮ ਅਫਰੀਕਾ, ਪ੍ਰਸ਼ਾਂਤ, ਅੰਟਲਾਟਿਕ, ਆਰਕਟਿਕ ਦੇ ਜ਼ਿਆਦਾਤਰ ਹਿੱਸਿਆ ਵਿਚ ਇਹ ਗ੍ਰਹਿਣ ਦਿਖਾਈ ਦੇਵੇਗਾ। ਜਾਣਕਾਰੀ ਮੁਤਾਬਕ ਗ੍ਰਹਿਣ ਦਾ ਕੁਲ ਸਮਾਂ 5 ਘੰਟੇ 18 ਮਿੰਟ ਹੈ। ਪੂਰਨ ਸੂਰਜ ਗ੍ਰਹਿਣ ਦਾ ਸਮਾਂ 3 ਘੰਟੇ 13 ਮਿੰਟ ਹੈ।


Related News