800 ਸਾਲ ਪਹਿਲਾਂ ਉੱਚੀਆਂ ਇਮਾਰਤਾਂ ਨਾਲ ਭਰਿਆ ਸੀ ਇਹ ਸ਼ਹਿਰ, ਅੱਜ ਵੀ ਬਰਕਰਾਰ ਹੈ ਇਨ੍ਹਾਂ ਦੀ ਮਜ਼ਬੂਤੀ

08/10/2017 5:12:45 PM

ਇਟਲੀ— ਮੱਧਕਾਲੀਨ ਸਮੇਂ ਵਿਚ ਨਾਰਥ ਇਟਲੀ ਦਾ ਬੋਲੋਗਨਾ ਸ਼ਹਿਰ ਅੱਜ ਦੇ ਮਾਡਰਨ ਸ਼ਹਿਰਾਂ ਤੋਂ ਵੱਖ ਨਹੀਂ ਸੀ । ਅੱਜ ਤੋਂ 800 ਸਾਲ ਪਹਿਲਾਂ ਇਸ ਸ਼ਹਿਰ ਵਿਚ 180 ਤੋਂ ਜ਼ਿਆਦਾ ਗਗਨਚੁੰਬੀ ਇਮਾਰਤਾਂ ਮੌਜੂਦ ਸਨ । ਇਨ੍ਹਾਂ ਨੂੰ ਸ਼ਹਿਰ ਦੇ ਰਈਸ ਆਪਣੀ ਤਾਕਤ ਅਤੇ ਮਹੱਤਵ ਨੂੰ ਦਰਸਾਉਣ ਲਈ ਬਣਵਾਉਂਦੇ ਸਨ ।  
ਅੱਜ ਵੀ ਮੌਜੂਦ ਹਨ ਨਿਸ਼ਾਨੀਆਂ
ਮਾਹਰਾ ਮੁਤਾਬਕ 12ਵੀ ਅਤੇ 13ਵੀ ਸ਼ਤਾਬਦੀ ਤੱਕ ਬੋਲੋਗਨਾ ਸ਼ਹਿਰ ਵਿਚ ਕਰੀਬ 180 ਗਗਨਚੁੰਬੀ ਇਮਾਰਤਾਂ ਮੌਜੂਦ ਸਨ । ਹਾਲਾਂਕਿ 13ਵੀ ਸ਼ਤਾਬਦੀ ਵਿਚ ਇਨ੍ਹਾਂ ਵਿਚੋਂ ਜ਼ਿਆਦਾਤਰ ਟਾਵਰਸ ਨੂੰ ਤੋੜ ਦਿੱਤਾ ਗਿਆ ਸੀ । ਜੋ ਬਚੇ ਹੋਏ ਸਨ ਉਨ੍ਹਾਂ ਨੂੰ ਵੱਖ-ਵੱਖ ਕੰਮਾਂ ਵਿਚ ਇਸਤੇਮਾਲ ਕੀਤਾ ਜਾਣ ਲੱਗਾ । ਜਿਵੇਂ ਕਿਸੇ ਨੂੰ ਜੇਲ ਵਿਚ ਬਦਲ ਦਿੱਤਾ ਗਿਆ ਤਾਂ ਕਿਸੇ ਨੂੰ ਦੁਕਾਨ ਜਾਂ ਰੇਸੀਡੇਂਸ਼ੀਅਲ ਬਿਲਡਿੰਗ ਵਿਚ । ਆਖਰੀ ਟਾਵਰ ਨੂੰ 1917 ਵਿਚ ਤੋੜ ਦਿੱਤਾ ਗਿਆ ਸੀ । ਅੱਜ ਇਸ ਸ਼ਹਿਰ ਵਿਚ ਉਸ ਦੌਰ ਦੀਆਂ ਸਿਰਫ 20 ਇਮਾਰਤਾਂ ਹੀ ਬਾਕੀ ਹਨ । ਇਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਹਨ- ਏਸ਼ਿਨੇਲੀ ਅਤੇ ਗੈਰੀਸੈਂਡਾ । ਦੋਵਾਂ ਟਾਵਰਸ ਨੂੰ ਉਸ ਸਮੇਂ ਦੇ ਮਸ਼ਹੂਰ ਪਰਿਵਾਰਾਂ ਦਾ ਨਾਂ ਦਿੱਤਾ ਗਿਆ ਸੀ । ਇਨ੍ਹਾਂ ਵਿਚ ਏਸ਼ਿਨੇਲੀ ਟਾਵਰ ਦੀ ਲੰਬਾਈ 97 ਮੀਟਰ ਹੈ, ਜਦੋਂ ਕਿ ਗੈਰੀਸੈਂਡਾ ਦੀ 48 ਮੀਟਰ । ਉਂਝ ਤਾਂ ਦੋਵੇਂ ਟਾਵਰਸ ਸ਼ੁਰੂਆਤ ਵਿਚ ਇਕ ਬਰਾਬਰ ਹੀ ਸਨ ਪਰ ਬਾਅਦ ਵਿਚ ਜਿੱਥੇ ਟਾਵਰ ਦੇ ਝੁਕਣ ਦੀ ਵਜ੍ਹਾ ਨਾਲ ਗੈਰੀਸੈਂਡਾ ਦੀ ਉਪਰੀ ਇਮਾਰਤਾਂ ਨੂੰ ਤੋੜ ਦਿੱਤਾ ਗਿਆ, ਉਥੇ ਹੀ ਏਸ਼ਿਨੇਲੀ ਟਾਵਰ ਦੀ ਲੰਬਾਈ ਵਧਾਈ ਗਈ ਸੀ । ਅੱਜ ਵੀ ਏਸ਼ਿਨੇਲੀ ਟਾਵਰ ਦੀ ਛੱਤ ਉੱਤੇ ਚੜ੍ਹ ਕੇ ਸ਼ਹਿਰ ਦੀ ਖੂਬਸੂਰਤੀ ਦੇਖੀ ਜਾ ਸਕਦੀ ਹੈ ।


Related News