ਬਲਾਗਰ ਗਾਲਿਜਿਆ ਦੇ ਕਤਲ ਦੇ ਦੋਸ਼ ''ਚ 8 ਸ਼ੱਕੀ ਹਿਰਾਸਤ ''ਚ

12/05/2017 9:38:16 AM

ਰੋਮ— ਦੱਖਣ ਯੂਰਪੀ ਦੇਸ਼ ਮਾਲਟੇ ਦੇ ਪ੍ਰਧਾਨ ਮੰਤਰੀ ਜੋਸ਼ੇਫ ਨੇ ਕਿਹਾ ਕਿ ਪਨਾਮਾ ਬਲਾਗਰ ਡਾਫਨੇ ਕਾਰੁਆਨਾ ਗਾਲਿਜਿਆ ਦੀ ਹੱਤਿਆ ਦੇ ਦੋ ਮਹੀਨੇ ਮਗਰੋਂ ਪੁਲਸ ਨੇ ਅੱਠ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ । ਗਾਲਿਜਿਆ ਦੀ ਹੱਤਿਆ ਕਾਰ ਵਿੱਚ ਧਮਾਕਾ ਕਰ ਕੇ ਕਰ ਦਿੱਤੀ ਗਈ ਸੀ । ਸਾਰੇ ਸ਼ੱਕੀ ਦੋਸ਼ੀ ਮਾਲਟਾ ਦੇ ਨਾਗਰਿਕ ਹਨ ਅਤੇ ਉਨ੍ਹਾਂ ਦੇ ਖਿਲਾਫ ਅਪਰਾਧਿਕ ਰਿਕਾਰਡ ਹਨ । ਪੁਲਸ ਕੋਲ ਪੁੱਛ-ਪੜਤਾਲ ਲਈ 48 ਘੰਟਿਆਂ ਦਾ ਸਮਾਂ ਹੈ । ਉਨ੍ਹਾਂ ਨੇ ਇਸ ਸੰਬੰਧੀ ਫਿਲਹਾਲ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਦਿੱਤੀ ।  
ਜ਼ਿਕਰਯੋਗ ਹੈ ਕਿ ਪਨਾਮਾ ਪੇਪਰਜ਼ ਦਾ ਮੁੱਦਾ ਉੱਠਾਉਣ ਵਾਲੀ ਕਾਰੁਆਨਾ ਗਾਲਿਜਿਆ ( 53 ) ਦੀ ਹੱਤਿਆ 16 ਅਕਤੂਬਰ ਨੂੰ ਕਾਰ ਬੰਬ ਹਮਲੇ ਵਿੱਚ ਕਰ ਦਿੱਤੀ ਗਈ ਸੀ । ਉਹ ਇਕ ਲੋਕਪ੍ਰਿਅ ਬਲਾਗ ਚਲਾਉਂਦੀ ਸੀ, ਜਿਸ ਵਿੱਚ ਸਾਰੇ ਦਲਾਂ ਦੇ ਨੇਤਾਵਾਂ ਉੱਤੇ ਨਿਸ਼ਾਨਾ ਸਾਧਦੇ ਹੋਏ ਕਥਿਤ ਉੱਚ ਪੱਧਰੀ ਭ੍ਰਿਸ਼ਟਾਚਾਰ  ਦੇ ਮਾਮਲਿਆਂ ਨੂੰ ਪ੍ਰਗਟ ਕੀਤਾ ਗਿਆ ਸੀ ।


Related News