ਇਕ ਹੀ ਦਿਨ ''ਚ ਇਹ ਸ਼ਖਸ ਬਣ ਗਿਆ ਪਿਤਾ, ਦਾਦਾ ਤੇ ਪੜਦਾਦਾ, ਜਾਣੋ ਕਿਵੇਂ

12/12/2017 5:04:32 PM

ਵਾਸ਼ਿੰਗਟਨ(ਬਿਊਰੋ)— ਇਕ ਪਿਤਾ ਨੂੰ ਆਪਣੀ ਧੀ ਦੇ ਹੋਣ ਦਾ ਪਤਾ 50 ਸਾਲ ਬਾਅਦ ਲੱਗਾ। 50 ਸਾਲਾਂ ਤੱਕ ਉਹ ਇਸ ਗੱਲ ਤੋਂ ਹੀ ਅਣਜਾਣ ਸਨ ਕਿ ਉਨ੍ਹਾਂ ਦੀ ਕੋਈ ਧੀ ਵੀ ਹੈ। ਗੈਰੀ ਬਰਨੇਸ ਨਾਂ ਦੇ ਸੇਵਾ ਮੁਕਤ ਅਮਰੀਕੀ ਫੌਜੀ ਇਕ ਹੀ ਦਿਨ ਵਿਚ ਨਾ ਸਿਰਫ ਪਿਤਾ ਬਣੇ, ਸਗੋਂ ਉਸੇ ਦਿਨ ਉਨ੍ਹਾਂ ਨੂੰ ਆਪਣੇ ਦਾਦਾ ਅਤੇ ਪੜਦਾਦਾ ਬਣਨ ਦੀ ਖੁਸ਼ੀ ਵੀ ਮਿਲੀ। ਗੈਰੀ ਬਰਨੇਸ ਦੀ ਧੀ ਓਲੀਵੀਆ ਨਾਲ ਮਿਲਣ ਦੀ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
78 ਸਾਲਾ ਗੈਰੀ ਬਰਨੇਸ ਅਮਰੀਕਾ ਵਿਚ ਫੌਜੀ ਸਨ। ਇਸ ਕਾਰਨ ਉਨ੍ਹਾਂ ਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ। ਉਨ੍ਹਾਂ ਨੇ ਕਾਫੀ ਸਮਾਂ ਫਿਲੀਪੀਨਜ਼ ਵਿਚ ਵੀ ਬਿਤਾਇਆ, ਜਿੱਥੇ ਉਨ੍ਹਾਂ ਦੇ ਇਕ ਔਰਤ ਨਾਲ ਸਬੰਧ ਬਣੇ। ਆਪਣੀ ਡਿਊਟੀ ਪੂਰੀ ਕਰ ਕੇ ਉਹ ਆਪਣੇ ਦੇਸ਼ ਪਰਤ ਆਏ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਪਿੱਛੇ ਇਕ ਅਧੂਰਾ ਰਿਸ਼ਤਾ ਹੀ ਨਹੀਂ, ਸਗੋਂ ਆਪਣੇ ਪਿਆਰ ਦੀ ਨਿਸ਼ਾਨੀ ਵੀ ਛੱਡ ਕੇ ਜਾ ਰਹੇ ਹਨ।
ਸਾਲਾਂ ਬਾਅਦ ਉਨ੍ਹਾਂ ਨੂੰ ਅਚਾਨਕ ਇਕ ਫੋਨ ਆਇਆ। ਫੋਨ 'ਤੇ ਇਕ ਕੁੜੀ ਨੇ ਉਨ੍ਹਾਂ ਨੂੰ ਡੀ. ਐਨ. ਏ ਟੈਸਟ ਕਰਾਉਣ ਲਈ ਕਿਹਾ, ਜਿਸ ਲਈ ਗੈਰੀ ਤੁਰੰਤ ਮੰਨ ਗਏ। ਡੀ. ਐਨ. ਏ ਟੈਸਟ ਵਿਚ ਜੋ ਸਾਹਮਣੇ ਆਇਆ ਉਸ ਨੂੰ ਦੇਖ ਕੇ ਗੈਰੀ ਖੁਦ ਦੀ ਹੈਰਾਨ ਰਹਿ ਗਏ। ਉਨ੍ਹਾਂ ਦੀ ਇਕੱਲੀ ਜ਼ਿੰਦਗੀ ਵਿਚ ਅਚਾਨਕ ਤੋਂ ਹੀ ਇਕ ਧੀ ਆ ਗਈ ਸੀ। ਗੈਰੀ ਅਤੇ ਓਲੀਵੀਆ ਨੇ ਟੈਸਟ ਤੋਂ ਬਾਅਦ ਮਿਲਣ ਦਾ ਤੈਅ ਕੀਤਾ ਅਤੇ ਦੋਵੇਂ ਜਲਦੀ ਮਿਲੇ ਵੀ।
ਓਲੀਵੀਆ ਨੇ ਅੰਗ੍ਰੇਜੀ ਮੀਡੀਆ ਨੂੰ ਦੱਸਿਆ ਕਿ ਉਹ 10 ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਦੀ ਭਾਲ ਵਿਚ ਲੱਗੀ ਹੋਈ ਸੀ। ਉਨ੍ਹਾਂ ਦੀ ਭਾਲ ਉਦੋਂ ਖਤਮ ਹੋਈ ਜਦੋਂ ਇਕ ਵੈਬਸਾਈਟ 'ਤੇ ਉਨ੍ਹਾਂ ਨੂੰ ਆਪਣੇ ਪਿਤਾ ਦੇ ਬਾਰੇ ਵਿਚ ਜਾਣਕਾਰੀ ਮਿਲੀ। ਓਲੀਵੀਆ ਨੇ ਉਸ ਨੂੰ ਵੈਬਸਾਈਟ 'ਤੇ ਦਿੱਤੇ ਗਏ ਨੰਬਰ 'ਤੇ ਗੈਰੀ ਨੂੰ ਫੋਨ ਕੀਤਾ ਸੀ। ਗੈਰੀ ਨੇ ਦੱਸਿਆ ਕਿ ਉਹ ਕਾਫੀ ਇਕੱਲੇ ਸਨ ਅਤੇ ਉਨ੍ਹਾਂ ਦੇ ਬੱਚੇ ਵੀ ਨਹੀਂ ਸਨ ਪਰ ਹੁਣ ਉਨ੍ਹਾਂ ਕੋਲ ਪੂਰਾ ਪਰਿਵਾਰ ਹੈ। ਗੈਰੀ ਦੀ ਧੀ ਓਲੀਵੀਆ 50 ਸਾਲ ਦੀ ਹੈ ਅਤੇ ਉਨ੍ਹਾਂ ਦੇ 3 ਬੇਟੇ ਅਤੇ ਇਕ ਪੋਤਾ ਵੀ ਹੈ। ਆਪਣੇ ਪਰਿਵਾਰ ਨੂੰ ਪੂਰਾ ਦੇਖ ਕੇ ਗੈਰੀ ਨੂੰ ਯਕੀਨ ਨਹੀਂ ਹੋ ਰਿਹਾ ਹੈ।


Related News