25 ਫਰਵਰੀ, 2018 ਨੂੰ ਮਨਾਇਆ ਜਾਵੇਗਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਪੁਰਬ

11/28/2017 3:37:40 PM

ਰੋਮ, (ਕੈਂਥ)— ਸ਼੍ਰੌਮਣੀ ਸੰਤ ,ਮਹਾਨ ਕ੍ਰਾਂਤੀਕਾਰੀ ,ਇਨਕਲਾਬ ਦੇ ਮੋਢੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਇਟਲੀ ਦੀ ਨਵ-ਗਠਿਤ ਧਾਰਮਿਕ ਸੰਸਥਾ ਸ਼੍ਰੀ ਗੁਰੂ ਰਵਿਦਾਸ ਸਭਾ ਲਾਤੀਨਾ ਆਪਣਾ ਪਲੇਠਾ ਇਟਲੀ ਪੱਧਰ ਦਾ ਧਾਰਮਿਕ ਸਮਾਗਮ ਜਿਹੜਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ, ਬਹੁਤ ਹੀ ਸ਼ਰਧਾ ,ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਏਗੀ। ਗੁਰੂ ਜੀ ਦੇ 641ਵੇਂ ਗੁਰਪੁਰਬ ਨੂੰ ਮਨਾਉਣ ਸੰਬਧੀ ਸ਼੍ਰੀ ਗੁਰੂ ਰਵਿਦਾਸ ਸਭਾ ਲਾਤੀਨਾ ਦੀ ਇੱਕ ਵਿਸ਼ੇਸ਼ ਮੀਟਿੰਗ ਉੱਘੇ ਮਿਸ਼ਨਰੀ ਸ਼੍ਰੀ ਚਮਨ ਲਾਲ ਭੱਟੀ ਸਾਬਕਾ ਸਰਪੰਚ ਦੇ ਗ੍ਰਹਿ ਸਬਾਊਦੀਆ ਵਿਖੇ ਕੀਤੀ ਗਈ, ਜਿਸ 'ਚ ਇਲਾਕੇ ਭਰ ਦੀਆਂ ਸੰਗਤਾਂ ਨੇ ਹੁੰਮ-ਹੁੰਮਾਂ ਕੇ ਸ਼ਿਰਕਤ ਕੀਤੀ ।ਪ੍ਰੈੱਸ ਨੂੰ ਮੀਟਿੰਗ ਦੀ ਜਾਣਕਾਰੀ ਸ਼੍ਰੀ ਗੁਰੂ ਰਵਿਦਾਸ ਸਭਾ ਲਾਤੀਨਾ ਦੀ 31 ਮੈਂਬਰੀ ਕਮੇਟੀ ਨੇ ਸਮੂਹਕ ਤੌਰ 'ਤੇ ਦਿੰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਪੁਰਬ 25 ਫਰਵਰੀ 2018 ਦਿਨ ਐਤਵਾਰ ਨੂੰ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦੀ ਛਤਰ ਛਾਇਆ ਹੇਠ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਦਾ ਸਥਾਨ ਸਭਾ ਦੀ ਆਉਣ ਵਾਲੀ ਮੀਟਿੰਗ ਵਿੱਚ ਐਲਾਨਿਆ ਜਾਵੇਗਾ। ਇਸ ਮਹਾਨ ਪਵਿੱਤਰ ਸਮਾਗਮ ਵਿੱਚ ਮਿਸ਼ਨ ਦੇ ਉੱਚ ਕੋਟੀ ਦੇ ਮਿਸ਼ਨਰੀ ਪ੍ਰਚਾਰਕ,ਰਾਗੀ,ਢਾਡੀ,ਕਥਾਵਾਚਕ ਅਤੇ ਕੀਰਤਨੀਏ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ। ਸਭਾ ਆਗੂਆਂ ਨੇ ਕਿਹਾ ਕਿ ਉਹ ਇਲਾਕੇ ਭਰ ਦੀਆਂ ਸੰਗਤਾਂ ਨੂੰ ਮਨਾਏ ਜਾ ਰਹੇ ਗੁਰਪੁਰਬ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨਾਲ ਜੋੜਨ ਲਈ 1 ਦਸੰਬਰ 2017 ਤੋਂ  ਘਰ-ਘਰ ਜਾ ਕੇ ਮਿਸ਼ਨ ਦਾ ਹੋਕਾ ਦੇਣਗੇ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਇਸ ਵਿਸ਼ਾਲ ਗੁਰਪੁਰਬ ਸਮਾਗਮ ਵਿੱਚ ਵੱਧ ਤੋਂ ਵੱਧ ਸੇਵਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਕਾਰਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਨਿਰੋਲ ਸਮਰਪਿਤ ਹੈ ਸੋ ਸਭ ਸੰਗਤਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਸ 'ਚ ਆਪਣੀ ਸ਼ਰਧਾ ਅਨੁਸਾਰ ਜ਼ਰੂਰ ਯੋਗਦਾਨ ਪਾਓਜੀ। ਇਸ ਮੀਟਿੰਗ ਮੌਕੇ ਚਮਨ ਲਾਲ ਭੱਟੀ(ਸਾਬਕਾ ਸਰਪੰਚ)ਰਾਮ ਆਸਰਾ,ਡਾ: ਦਿਲਬਾਗ ਸਿੰਘ ਮਾਹੀ,ਹੰਸ ਰਾਜ,ਪ੍ਰੇਮ ਲਾਲ ਟੂਰਾ,ਹਰਭਜਨ ਲਾਲ ਸਿੰਦੀ,ਡਾ:ਬਲਦੇਵ ਰਾਜ,ਪਰਮਜੀਤ ਪੰਮਾ ਰਾਹੋਂ ,ਤੀਰਥ ਰਾਮ ਤੋਤਾ  ,ਦੇਵ ਰਾਜ ਸਰਪੰਚ,ਭੁਪਿੰਦਰ ਸਿੰਘ,ਅਮਰਜੀਤ ਕੈਂਥ,ਕਮਲ ਖਾਟੀ,ਸੰਤੋਖ ਨਰ,ਜੋਗਿੰਦਰ ਰਾਮ,ਰਾਕੇਸ ਕੁਮਾਰ,ਜਰਨੈਲ ਸਿੰਘ,ਰਤਨ ਕੁਮਾਰ,ਮਨਜੀਤ ਸਿੰਘ ਸਾਹਪੁਰਪੱਟੀ,ਪਰਗਣ ਲਾਲ ਰਾਹੋ,ਚਰਨ ਰਾਮ,ਅਮਰੀਕ ਚੰਦ,ਸੁਖਪ੍ਰੀਤ ਸਿੰਘ,ਸੰਜੀਵ ਲਾਲੀ,ਸੰਤੋਖ ਸਿੰਘ ਸਹੂੰਗੜਾ,ਕੁਲਬੀਰ ਸਿੰਘ ਢਿੱਲੋਂ,ਕੁਲਵੰਤ ਰਾਏ,ਜਸਵਿੰਦਰ ਸਿੰਘ ਸਿੱਧੂ ਆਦਿ ਸੇਵਾਦਾਰਾਂ ਤੋਂ ਇਲਾਵਾ ਵੀ ਨਾਮੀ ਸਖ਼ਸੀਅਤਾਂ ਮੌਜੂਦ ਸਨ।


Related News