ਦੋ ਤੰਗ ਕੰਧਾਂ ਵਿਚਕਾਰ ਫੱਸ ਗਿਆ ਬੱਚੀ ਦਾ ਸਿਰ, ਮੁਸ਼ਕਲ ਨਾਲ ਕੱਢਿਆ ਗਿਆ ਬਾਹਰ

10/17/2017 12:40:22 PM

ਸੂਜੌ,(ਏਜੰਸੀ)— ਬੱਚਿਆਂ ਦੀ ਸ਼ੈਤਾਨੀ ਕਦੇ-ਕਦੇ ਉਨ੍ਹਾਂ ਦੀ ਜਾਨ ਹੀ ਮੁਸੀਬਤ ਵਿਚ ਪਾ ਦਿੰਦੀ ਹੈ । ਚੀਨ ਵਿਚ ਸੂਜੌ ਦੀ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿਸ 'ਚ 6 ਸਾਲ ਦੀ ਇਕ ਬੱਚੀ ਦਾ ਸਿਰ ਦੋ ਤੰਗ ਕੰਧਾਂ 'ਚ ਫਸ ਗਿਆ । ਪ੍ਰਾਇਮਰੀ ਸਕੂਲ ਦੀ ਇਹ ਬੱਚੀ ਖੇਡਦੀ ਹੋਈ ਤੰਗ ਕੰਧਾਂ 'ਚ ਪੁੱਜ ਗਈ ਅਤੇ ਇੱਥੇ ਆਪਣਾ ਫਸਾ ਬੈਠੀ। ਹਾਲਾਂਕਿ ਬਚਾਅ ਦਲ ਨੇ ਕਾਫੀ ਮਿਹਨਤ ਮਗਰੋਂ ਉਸ ਨੂੰ ਕੱਢ ਲਿਆ । ਇਸ ਪੂਰੀ ਘਟਨਾ ਵਿਚ ਬੱਚੀ ਨੂੰ ਕੋਈ ਸੱਟ ਨਹੀਂ ਲੱਗੀ ਪਰ ਡਰ ਕਾਰਨ ਉਹ ਰੋ ਰਹੀ ਸੀ।

PunjabKesari
ਫਾਇਰ ਫਾਇਟਰਜ਼ ਨੂੰ ਜਦੋਂ ਐਮਰਜੈਂਸੀ ਕਾਲ ਕੀਤੀ ਗਈ ਤਾਂ ਉਹ ਤੁਰੰਤ ਪੁੱਜ ਗਏ । ਬੱਚੀ ਦੇ ਸਰੀਰ ਦਾ ਉੱਪਰਲਾ ਹਿੱਸਾ ਕੰਧਾਂ ਵਿਚਕਾਰ ਫਸਿਆ ਹੋਇਆ ਸੀ । ਉਹ ਰੋ ਰਹੀ ਸੀ ਅਤੇ ਡਰ ਕਾਰਨ ਚੀਕਾਂ ਮਾਰ ਰਹੀ ਸੀ । ਉਸ ਦੀ ਮਾਂ ਨੂੰ ਬੁਲਾਇਆ ਗਿਆ ਅਤੇ ਮਾਂ ਨੇ ਬੱਚੀ ਨੂੰ ਫੜ ਕੇ ਰੱਖਿਆ ਸੀ ਤਾਂ ਕਿ ਉਸ ਨੂੰ ਦਰਦ ਅਤੇ ਡਰ ਤੋਂ ਰਾਹਤ ਮਿਲ ਸਕੇ।
ਫਾਇਰ ਫਾਇਟਰਜ਼ ਨੇ ਪਹਿਲਾਂ ਬੱਚੀ ਦਾ ਸਿਰ ਬਾਹਰ ਕੱਢਣ ਲਈ ਤੇਲ ਅਤੇ ਲੁਬਰੀਕੇਂਟ(ਇੰਜਣ 'ਚ ਵਰਤਿਆ ਜਾਣ ਵਾਲੇ ਤੇਲ) ਦੀ ਵਰਤੋਂ ਕੀਤੀ ਪਰ ਗੱਲ ਨਾ ਬਣੀ। ਫਿਰ ਉਨ੍ਹਾਂ ਨੇ ਡਰਿੱਲ ਮਸ਼ੀਨ ਨਾਲ ਕੰਧ ਨੂੰ ਤੋੜਿਆ ਅਤੇ ਬੱਚੀ ਨੂੰ ਕੱਢਿਆ ਗਿਆ। ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਦਾ ਸਿਰ ਇੱਥੇ ਕਿਵੇਂ ਫਸ ਗਿਆ । ਫਿਲਹਾਲ ਬੱਚੀ ਠੀਕ ਹੈ, ਉਂਝ ਉਹ ਇਸ ਘਟਨਾ ਮਗਰੋਂ ਘਬਰਾ ਗਈ ਸੀ।


Related News