ਇਹ 6 ਸਾਲਾ ਬੱਚਾ ਆਪਣੇ ਇਸ ਕੰਮ ਨਾਲ ਕਮਾਉਂਦਾ ਹੈ ਕਰੋੜਾਂ ਰੁਪਏ (ਵੀਡੀਓ)

12/11/2017 8:16:52 PM

ਵਾਸ਼ਿੰਗਟਨ(ਬਿਊਰੋ)— ਆਨਲਾਈਨ ਮੀਡੀਆ ਅੱਜ ਦੇ ਸਮੇਂ ਵਿਚ ਕਮਾਈ ਦਾ ਸਭ ਤੋਂ ਵੱਡਾ ਸਾਧਨ ਬਣਦਾ ਜਾ ਰਿਹਾ ਹੈ। ਖਾਸ ਤੌਰ ਉੱਤੇ ਪਿਛਲੇ ਕੁੱਝ ਸਾਲਾਂ ਵਿਚ ਯੂ-ਟਿਊਬ ਚੈਨਲ ਜ਼ਰੀਏ ਕਈ ਲੋਕਾਂ ਨੇ ਲੱਖਾਂ-ਕਰੋੜਾਂ ਰੁਪਏ ਦੀ ਕਮਾਈ ਕਰ ਲਈ ਹੈ। ਅਜਿਹਾ ਹੀ ਇਕ ਨੰਨ੍ਹਾ ਬਿਜਨੈਸਮੈਨ ਕਰ ਰਿਹਾ ਹੈ ਜਿਸ ਦੇ ਯੂ-ਟਿਊਬ ਚੈਨਲ ਨੂੰ ਫੋਰਬਸ ਨੇ ਸਭ ਤੋਂ ਕਮਾਈ ਕਰਨ ਵਾਲੇ ਚੈਨਲਾਂ ਦੀ ਲਿਸਟ ਵਿਚ ਸ਼ਾਮਿਲ ਕੀਤਾ ਹੈ।
ਤੁਹਾਨੂੰ ਜਾਣ ਕੇ ਭਰੋਸਾ ਨਹੀਂ ਹੋਵੇਗਾ ਕਿ ਸਿਰਫ਼ 6 ਸਾਲ ਦੇ ਬੱਚੇ Ryan ਦੇ ਯੂ-ਟਿਊਬ ਚੈਨਲ ਨੇ ਵੱਡੇ-ਵੱਡੇ ਮੀਡੀਆ ਸੰਸਥਾਨਾਂ ਨੂੰ ਕਮਾਈ ਵਿਚ ਪਿੱਛੇ ਛੱਡ ਦਿੱਤਾ ਹੈ। 6 ਸਾਲ ਦਾ ਰੇਆਨ ਆਪਣੇ ਯੂ-ਟਿਊਬ ਵੀਡੀਓਜ਼ ਵਿਚ ਵੱਖ-ਵੱਖ ਕਿਸਮ ਦੇ ਖਿਡੌਣਿਆਂ ਦਾ ਰੀਵਿਊ ਕਰਦਾ ਹੈ। ਉਹ ਨਾ ਸਿਰਫ ਰੀਵਿਊ ਕਰਦਾ ਹੈ ਸਗੋਂ ਕਈ ਤਰ੍ਹਾਂ ਦੀਆਂ ਰੋਚਕ ਚੀਜਾਂ ਵੀ ਬਣਾਉਣਾ ਸਿਖਾਉਂਦਾ ਹੈ।
ਖਿਡੌਣਿਆਂ ਦਾ ਰੀਵਿਊ ਕਰਕੇ ਕਰੋੜਾਂ ਰੁਪਏ ਕਰਦਾ ਹੈ ਕਮਾਈ
Ryan “ToysReview ਨਾਮ ਤੋਂ ਮਸ਼ਹੂਰ ਇਸ ਯੂ-ਟਿਊਬ ਚੈਨਲ ਵਿਚ ਰੇਆਨ ਕਈ ਪ੍ਰਕਾਰ ਦੇ ਖਿਡੌਣਿਆਂ ਨਾਲ ਖੇਡਦੇ ਹੋਏ ਉਨ੍ਹਾਂ ਦੇ ਬਾਰੇ ਵਿਚ ਦੱਸਦਾ ਹੈ। ਇਨ੍ਹਾਂ ਸਾਰੇ ਵੀਡੀਓਜ਼ ਨੂੰ ਉਸ ਦੇ ਮਾਤਾ-ਪਿਤਾ ਹੀ ਸ਼ੂਟ ਕਰਦੇ ਹਨ। ਦਰਅਸਲ 6 ਸਾਲਾ ਇਸ ਬੱਚੇ ਦਾ ਬੋਲਣ ਦਾ ਅੰਦਾਜ਼ ਹੀ ਲੋਕਾਂ ਨੂੰ ਕਾਫ਼ੀ ਜ਼ਿਆਦਾ ਪਸੰਦ ਆ ਰਿਹਾ ਹੈ। ਇਹੀ ਕਾਰਨ ਹੈ ਕਿ ਸਿਰਫ 2 ਸਾਲ ਪਹਿਲਾਂ (2015 ਵਿਚ) ਸ਼ੁਰੂ ਹੋਏ ਇਸ ਚੈਨਲ ਨੂੰ 10 ਲੱਖ ਤੋਂ ਜ਼ਿਆਦਾ ਲੋਕ ਸਬਸਕਰਾਇਬ ਕਰ ਚੁੱਕੇ ਹਨ।
ਇਸ ਸਾਲ ਕਮਾਏ 70 ਕਰੋੜ ਰੁਪਏ
ਸਾਲ 2017 ਵਿਚ Ryan “ToysReview ਨੇ ਲੱਗਭਗ 70 ਕਰੋੜ ਰੁਪਏ ਦੀ ਕਮਾਈ ਕੀਤੀ ਸੀ। 'Giant Egg Surprise' ਨਾਮ ਦੇ ਇਸ ਦੇ ਵੀਡੀਓ ਨੂੰ ਲੱਖਾਂ ਲੋਕਾਂ ਨੇ ਪਸੰਦ ਕੀਤਾ। ਇਸੇ ਤਰ੍ਹਾਂ ਰੇਆਨ ਨੇ ਇਕ ਡੱਬੇ 'ਚੋਂ 100 ਖਿਡੌਣੇ ਕੱਢਣ ਦਾ ਵੀਡੀਓ ਇਸ ਚੈਨਲ ਉੱਤੇ ਪਾਇਆ ਸੀ ਜਿਸ ਨੂੰ ਕਰੀਬ 800 ਮਿਲੀਅਨ ਲੋਕਾਂ ਨੇ ਦੇਖਿਆ।


ਇਸ ਤਰ੍ਹਾਂ ਸ਼ੁਰੂ ਹੋਇਆ ਯੂ-ਟਿਊਬ ਚੈਨਲ
ਰੇਆਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਇਕ ਵਾਰ ਉਨ੍ਹਾਂ ਦੇ ਬੇਟੇ ਨੇ ਯੂ-ਟਿਊਬ ਉੱਤੇ ਖਿਡੌਣਿਆਂ ਦੇ ਰੀਵਿਊ ਦੇ ਵੀਡੀਓਜ਼ ਦੇਖਣ ਦੇ ਬਾਅਦ ਅਜਿਹਾ ਹੀ ਇਕ ਚੈਨਲ ਖੋਲ੍ਹਣ ਦੀ ਇੱਛਾ ਜਤਾਈ। ਉਨ੍ਹਾਂ ਨੇ ਰੇਆਨ ਨਾਲ ਮਿਲ ਕੇ ਇਹ ਵੀਡੀਓਜ਼ ਬਣਾਉਣੇ ਸ਼ੁਰੂ ਕੀਤੇ। ਜਦੋਂ ਵੀਡੀਓ ਪਾਪੂਲਰ ਹੋਣ ਲੱਗੀਆਂ ਉਦੋਂ ਰੇਆਨ ਦੀ ਮਾਂ ਨੇ ਨੌਕਰੀ ਛੱਡ ਦਿੱਤੀ। ਉਸਦੇ ਪਿਤਾ ਇਕ ਇੰਜੀਨੀਅਰ ਹਨ। ਰੇਆਨ ਦੇ 45 ਫ਼ੀਸਦੀ ਵੀਡੀਓ ਯੂ. ਐਸ ਦੇ ਹੁੰਦੇ ਹਨ ਅਤੇ 6.6 ਫ਼ੀਸਦੀ ਵੀਡੀਓ ਯੂ. ਕੇ ਨਾਲ ਜੁੜੇ ਹੁੰਦੇ ਹਨ।


Related News