ਪਾਕਿਸਤਾਨ ''ਚ ਧਮਾਕਾ, 6 ਸੁਰੱਖਿਆ ਕਰਮਚਾਰੀਆਂ ਦੀ ਮੌਤ

08/15/2017 2:07:40 AM

ਇਸਲਾਮਾਬਾਦ— ਪਾਕਿਸਤਾਨ ਦਾ ਅਸ਼ਾਂਤ ਸੂਬਾ ਬਲੁਚਿਸਤਾਨ 'ਚ ਸੜਕ ਦੇ ਕਿਨਾਰੇ ਹੋਏ ਇਕ ਭਿਆਨਕ ਬੰਬ ਧਮਾਕੇ 'ਚ ਕਰੀਬ 6 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ।ਹਰਨਾਈ ਜ਼ਿਲੇ ਦੇ ਖੋਸਤਇਲਾਕੇ 'ਚ ਹੋਏ ਇਸ ਧਮਾਕੇ ਦੀ ਚਪੇਟ 'ਚ ਫਰੰਟੀਅਰ ਕੋਰ ਦੀ ਇਕ ਗੱਡੀ ਆ ਗਈ ਦੋ ਤਲਾਸ਼ੀ ਮੁਹਿੰਮ 'ਤੇ ਚੱਲੀ ਸੀ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਬੰਬ ਸੜਕ ਕਿਨਾਰੇ ਲਗਾਇਆ ਗਿਆ ਸੀ। ਧਮਾਕੇ 'ਚ ਗੱਡੀ ਬੂਰੀ ਤਰ੍ਹਾਂ ਨੁਕਸਾਨੀ ਗਈ। ਉਨ੍ਹਾਂ ਦੱਸਿਆ, ''6 ਫੌਜੀ ਮਾਰੇ ਗਏ ਅਤੇ 3 ਜ਼ਖਮੀ ਹੋਏ ਹਨ।''


Related News