ਪਾਕਿਸਤਾਨ ''ਚ ਧਮਾਕਾ, 6 ਮਰੇ

06/25/2017 10:58:09 PM

ਇਸਲਾਮਾਬਾਦ — ਪਾਕਿਸਤਾਨ ਦੇ ਉਤਰੀ-ਪੱਛਮੀ 'ਚ ਸਥਿਤ ਇਕ ਪਿੰਡ 'ਚ ਐਤਵਾਰ ਨੂੰ ਖਿਡੌਣੇ ਵਾਂਗ ਦਿੱਖਣ ਵਾਲੀ ਇਕ ਚੀਜ਼ 'ਚ ਧਮਾਕਾ ਹੋਣ ਨਾਲ 6 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 4 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 1 ਦੀ ਮੌਤ ਹਸਪਤਾਲ 'ਚ ਜਦਕਿ 1 ਦੀ ਮੌਤ ਹਸਪਤਾਲ 'ਚ ਲਿਜਾਂਦੇ ਹੋਏ ਹੋਈ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਧਮਾਕੇ 'ਚ 2 ਬੱਚੇ ਜ਼ਖਮੀ ਹੋ ਗਏ। ਪੀੜਤ ਬੱਚੇ ਖੇਡ ਰਹੇ ਸਨ ਅਤੇ ਉਨ੍ਹਾਂ ਨੂੰ ਇਕ ਖਿਡੌਣੇ ਵਾਂਗ ਦਿੱਖਣ ਵਾਲੀ ਕੋਈ ਚੀਜ਼ ਮਿਲੀ, ਜਿਸ 'ਚ ਧਮਾਕਾ ਹੋ ਗਿਆ।


Related News