ਇਸ ਖੂਬਸੂਰਤ ਦਾਦੀ ਨੇ ਸਭ ਨੂੰ ਬਣਾਇਆ ਆਪਣਾ ਦੀਵਾਨਾ, ਤੋੜੇ ਹੌਟਨੈੱਸ ਦੇ ਸਾਰੇ ਰਿਕਾਰਡ (ਤਸਵੀਰਾਂ)

08/09/2017 3:57:01 PM

ਸਰਬੀਆ/ਇਟਲੀ— ਕੀ ਇਸ ਦੁਨੀਆ ਵਿਚ ਸਭ ਤੋਂ ਘੱਟ ਉਮਰ ਦੀ ਆਕਰਸ਼ਕ ਦਾਦੀ ਹੋ ਸਕਦੀ ਹੈ? ਸ਼ਾਇਦ ਤੁਹਾਡਾ ਜਵਾਬ ਹੋਵੇਗਾ ਨਹੀਂ। ਅਕਸਰ ਅਸੀਂ ਜਦੋਂ ਦਾਦੀ-ਨਾਨੀ ਦਾ ਨਾਂ ਲੈਂਦੇ ਹਾਂ ਤਾਂ ਸਾਡੇ ਜਾਂ ਤੁਹਾਡੇ ਮਨ ਵਿਚ ਇਕ ਬਜ਼ੁਰਗ ਮਹਿਲਾ ਦਾ ਅਕਸ ਬਣ ਜਾਂਦਾ ਹੈ ਪਰ ਅੱਜ ਜਿਸ ਦਾਦੀ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਉਸ ਨੂੰ ਦੇਖ ਕੇ ਤੁਸੀਂ ਹੈਰਾਨੀ ਜ਼ਰੂਰ ਜ਼ਾਹਰ ਕਰੋਗੇ। ਇਸ ਹੌਟ ਅਤੇ ਸੁਪਰ ਦਾਦੀ ਦਾ ਨਾਂ ਹੈ ਜ਼ੈਕਲੀਨਾ। ਜ਼ੈਕਲੀਨਾ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਕਿ ਇਹ ਦੋ ਪੋਤੇ-ਪੋਤੀਆਂ ਦੀ ਦਾਦੀ ਹੈ। ਜ਼ੈਕਲੀਨਾ ਦੀ ਉਮਰ ਸਿਰਫ 47 ਸਾਲ ਹੈ ਅਤੇ ਉਹ ਨੌਜਵਾਨਾਂ ਨੂੰ ਵੀ ਪਿੱਛੇ ਛੱਡ ਰਹੀ ਹੈ। ਜ਼ੈਕਲੀਨਾ ਇਸ ਸਮੇਂ ਸੋਸ਼ਲ ਮੀਡੀਆ ਦੀ ਸਟਾਰ ਬਣ ਚੁੱਕੀ ਹੈ। ਜ਼ੈਕਲੀਨਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਉਸ ਨੇ 'ਹੈਸ਼ਟੈੱਗ ਗਰੈਡਮਦਰ ਦੈਟ ਲਵਸ ਫੈਸ਼ਨ' ਨਾਲ ਤਸਵੀਰਾਂ ਨੂੰ ਪੋਸਟ ਕੀਤਾ ਹੈ। 
ਮੂਲ ਰੂਪ ਤੋਂ ਸਰਬੀਆ ਦੀ ਰਹਿਣ ਵਾਲੀ ਦਾਦੀ ਜ਼ੈਕਲੀਨਾ ਆਪਣੇ ਹੌਟ ਅੰਦਾਜ਼ ਕਾਰਨ ਇੰਟਰਨੈੱਟ 'ਤੇ ਛਾਈ ਹੋਈ ਹੈ। ਜ਼ੈਕਲੀਨਾ ਦੀ ਹੌਟ ਲੁੱਕ ਦੇਖ ਕੇ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਉਹ ਦੋ ਬੱਚਿਆਂ ਦੀ ਦਾਦੀ ਹੈ ਅਤੇ ਉਨ੍ਹਾਂ ਦੀ 28 ਸਾਲ ਦੀ ਇਕ ਬੇਟੀ ਵੀ ਹੈ। ਇਸ ਦਾਦੀ ਨੇ ਇੰਟਰਨੈੱਟ 'ਤੇ ਹੌਟਨੈੱਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜ਼ੈਕਲੀਨਾ ਇਕ ਫੈਸ਼ਨ ਬਲਾਗਰ ਹੈ। ਫਿਲਹਾਲ ਉਹ ਆਪਣੀ ਬੇਟੀ ਅਤੇ ਬੱਚਿਆਂ ਨਾਲ ਇਟਲੀ ਵਿਚ ਰਹਿ ਰਹੀ ਹੈ। ਜ਼ੈਕਲੀਨਾ ਦੇ ਇੰਸਟਾਗ੍ਰਾਮ ਪੇਜ਼ 'ਤੇ ਤਕਰੀਬਨ 2 ਲੱਖ 48 ਹਜ਼ਾਰ ਫਾਲੋਅਰਜ਼ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੁੰਦੀਆਂ ਹਨ।


Related News