ਬ੍ਰਿਟੇਨ ''ਚ 38 ਭਾਰਤੀ ਨੂੰ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ''ਤੇ ਲਿਆ ਹਿਰਾਸਤ ''ਚ

04/23/2017 10:58:52 PM

ਲੰਡਨ — ਬ੍ਰਿਟੇਨ ''ਚ ਇਮੀਗਰੇਸ਼ਨ ਅਧਿਕਾਰੀਆਂ ਨੇ ਲੀਸੇਸਟਰ ਸ਼ਹਿਰ ''ਚ 2 ਕੱਪੜਾ ਕਾਰਖਾਨਿਆਂ ''ਚ ਛਾਪੇਮਾਰੀ ਕਰਕੇ 9 ਔਰਤਾਂ ਸਮੇਤ 38 ਭਾਰਤੀਆਂ ਨੂੰ ਵੀਜ਼ੇ ਤੋਂ ਵਧ ਮਿਆਦ ਤੱਕ ਰਹਿਣ ਜਾਂ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਦੇ ਦੋਸ਼ ''ਚ ਹਿਰਾਸਤ ''ਚ ਲਿਆ ਹੈ। ਬ੍ਰਿਟੇਨ ''ਚ ਗ੍ਰਹਿ ਦਫਤਰ ਦੇ ਇਮੀਗਰੇਸ਼ਨ ਟੀਮ ਨੇ ਪਿਛਲੇ ਹਫਤੇ ਇੰਗਲੈਂਡ ਦੇ ਈਸਟ ਮਿਡਲੈਂਸ ਖੇਤਰ ''ਚ ਸਥਿਤ ਸ਼ਹਿਰ ਦੇ ਐੱਮ. ਕੇ. ਕੋਲਿਥੰਗ ਲਿਮਟਿਡ ਅਤੇ ਫੈਸ਼ਨ ਟਾਈਮਜ਼ ਯੂ. ਕੇ. ਲਿਮਟਿਡ ''ਤੇ ਛਾਪਾ ਮਾਰਿਆ ਅਤੇ 38 ਭਾਰਤੀਆਂ ਅਤੇ 1 ਅਫਗਾਨ ਨਾਗਰਿਕ ਨੂੰ ਫੱੜਿਆ। ਲੀਸੇਸਟਰ ਮਰਕਰੀ ਨੇ ਖਬਰ ਦਿੱਤੀ ਹੈ ਕਿ ਫੱੜੇ ਗਏ ਲੋਕਾਂ ''ਚੋਂ 31 ਲੋਕ ਆਪਣੀ ਵੀਜ਼ਾ ਮਿਆਦ ਤੋਂ ਵਧ ਸਮੇਂ ਤੱਕ ਰਹੇ, 7 ਲੋਕ ਦੇਸ਼ ''ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਅਤੇ 1 ਨੇ ਆਪਣੀ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਕੰਮ ਕੀਤਾ। ਅਧਿਕਾਰੀਆਂ ਨੇ 19 ਲੋਕਾਂ ਨੂੰ ਹਿਰਾਸਤ ''ਚ ਲਿਆ ਹੈ ਜਿਨ੍ਹਾਂ ਨੂੰ ਬ੍ਰਿਟੇਨ ਤੋਂ ਬਾਹਰ ਕੀਤਾ ਜਾਣਾ ਲੰਬਿਤ ਹੈ, ਜਦਕਿ 20 ਹੋਰ ਲੋਕਾਂ ਨੂੰ ਗ੍ਰਹਿ ਦਫਤਰ ''ਚ ਨਿਯਮਤ ਤੌਰ ''ਚੇ ਰਿਪੋਰਟ ਕਰਨ ਨੂੰ ਕਿਹਾ ਹੈ ਜਿਹੜਾ ਉਨ੍ਹਾਂ ਦੇ ਮਾਮਲੇ ਨੂੰ ਦੇਖ ਰਿਹਾ ਹੈ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਕਾਨੂੰਨੀ ਦਰਜਾ ਦੇਣ ਲਈ ਕਦਮ ਨਹੀਂ ਚੁੱਕਿਆ ਹੈ ਤਾਂ ਇਨ੍ਹਾਂ ਦੋਹਾਂ ਕੰਪਨੀਆਂ ਨੂੰ 20,000 ਪੌਂਡ ਤੱਕ ਹਰੇਕ ਕਰਮਚਾਰੀ ''ਤੇ ਜ਼ੁਰਮਾਨਾ ਦੇਣਾ ਪੈ ਸਕਦਾ ਹੈ।


Related News