ਗੁਆਂਢੀ ਮੁਲਕ ਤੋਂ ਆਈ ਚੰਗੀ ਖਬਰ, 300 ਤੋਂ ਜ਼ਿਆਦਾ ਅੱਤਵਾਦੀਆਂ ਨੇ ਛੱਡੀ ਅੱਤਵਾਦ ਦੀ ਰਾਹ

12/10/2017 6:30:20 PM

ਇਸਲਾਮਾਬਾਦ— ਦੁਨੀਆ 'ਚ ਵਧਦੀਆਂ ਅੱਤਵਾਦ ਦੀਆਂ ਘਟਨਾਵਾਂ ਦੇ ਵਿਚਕਾਰ, ਅੱਤਵਾਦ ਨੂੰ ਪਨਾਹ ਦੇਣ ਵਾਲੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਚੰਗੀ ਖਬਰ ਆਈ ਹੈ। ਪਾਕਿਸਤਾਨ ਦੇ ਬਲੋਚਿਸਤਾਨ ਇਲਾਕੇ 'ਚ 300 ਤੋਂ ਜ਼ਿਆਦਾ ਅੱਤਵਾਦੀਆਂ ਨੇ ਸਿਰੰਡਰ ਕਰ ਦਿੱਤਾ ਹੈ।

PunjabKesari
ਪਾਬੰਦੀਸ਼ੁਦਾ ਸੰਗਠਨਾਂ ਦੇ 17 ਕਮਾਂਡਰਾ ਸਮੇਤ, 300 ਤੋਂ ਜ਼ਿਆਦਾ ਅੱਤਵਾਦੀਆਂ ਨੇ ਪਾਕਿਸਤਾਨ ਦੇ ਬਲੋਚਿਸਤਾਨ ਇਲਾਕੇ 'ਚ ਸਿਰੰਡਰ ਕਰ ਦਿੱਤਾ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਤਵਾਦੀਆਂ ਨੇ ਇਲਾਕੇ ਦੀ ਰਾਜਧਾਨੀ ਕਵੇਟਾ 'ਚ ਇਕ ਸਮਾਗਮ ਦੌਰਾਨ ਸਿਰੰਡਰ ਕੀਤਾ। ਬਲੋਚਿਸਤਾਨ ਦੇ ਮੁੱਖ ਮੰਤਰੀ ਨਵਾਬ ਸਨਾਉੱਲਾ ਖਾਨ ਜੇਹਰੀ ਨੇ ਸਮਾਗਮ 'ਚ ਕਿਹਾ ਕਿ ਇਲਾਕੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੁਧਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ ਕਰ ਰਹੇ ਹਨ ਉਹ ਆਪਣੇ ਇਰਾਦਿਆਂ 'ਚ ਕਦੇ ਸਫਲ ਨਹੀਂ ਹੋਣਗੇ।

PunjabKesari
ਸਿਰੰਡਰ ਦੌਰਾਨ ਬਲੋਚਿਸਤਾਨ ਦੇ ਮੁੱਖ ਮੰਤਰੀ ਜੇਹਰੀ, ਫੌਜ ਦੇ ਕਈ ਸੀਨੀਅਰ ਅਧਿਕਾਰੀ, ਕਈ ਹੋਰ ਮੰਤਰੀ ਤੇ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ। ਹੁਣ ਤੱਕ ਇਥੇ 1500 ਤੋਂ ਜ਼ਿਆਦਾ ਅੱਤਵਾਦੀ ਸਿਰੰਡਰ ਕਰ ਚੁੱਕੇ ਹਨ।


Related News