ਢਿੱਡੋਂ ਜੰਮੇ ਪੁੱਤ ਨੇ ਵੱਢ ਦਿੱਤਾ ਮਾਂ ਦਾ ਗਲਾ, ਇੰਝ ਖੁੱਲ੍ਹੀ ਸਾਰੀ ਪੋਲ

12/10/2017 12:40:14 PM

ਬੀਜਿੰਗ— ਚੀਨ 'ਚ 13 ਸਾਲ ਦੇ ਇਕ ਲੜਕੇ ਨੂੰ ਆਪਣੀ ਮਾਂ ਦਾ ਕਤਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਘਟਨਾ ਸਿਚੁਆਨ ਸੂਬੇ ਦੀ ਹੈ, ਜਿੱਥੇ ਇਸ ਮੁੰਡੇ ਨੇ ਆਪਣੀ ਮਾਂ ਦਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਕਤਲ ਦਾ ਰਾਜ਼ ਉਸ ਸਮੇਂ ਖੁੱਲ੍ਹਿਆ ਜਦ ਇਸ ਮੁੰਡੇ ਨੇ ਆਪਣੇ ਦੋਸਤਾਂ ਨਾਲ ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਸਾਂਝੀ ਕੀਤੀ। ਜਦ ਇਹ ਖਬਰ ਪੁਲਸ ਕੋਲ ਪੁੱਜੀ ਤਾਂ ਉਨ੍ਹਾਂ ਨੇ ਇਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ। 
ਇਹ ਸਾਰੀ ਘਟਨਾ ਐਤਵਾਰ ਦੀ ਹੈ। ਮੁੰਡੇ ਨੇ ਦੱਸਿਆ ਕਿ ਉਸ ਦਾ ਆਪਣੀ ਮਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਮਗਰੋਂ ਉਸ ਨੇ ਇਸ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਸ ਦੀ ਵੀਡੀਓ ਬਣਾ ਲਈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਕਤਲ ਕਰਨ ਮਗਰੋਂ ਆਪਣੀ ਮਾਂ ਦੀ ਗਰਦਨ ਬਾਲਟੀ 'ਚ ਛੁਪਾ ਕੇ ਰੱਖੀ ਤੇ ਫਿਰ ਇਹ ਨਾਲੀ 'ਚ ਵਹਾ ਦਿੱਤੀ। ਇਸ ਦੇ ਬਾਅਦ ਇਸ ਲੜਕੇ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਦੋਸਤਾਂ ਨਾਲ ਇਹ ਵੀਡੀਓ ਸਾਂਝੀ ਕੀਤੀ । ਇਸੇ ਤਰ੍ਹਾਂ ਉਸ ਦਾ ਰਾਜ਼ ਖੁੱਲ੍ਹ ਗਿਆ ਤੇ ਉਸ ਨੂੰ ਸਕੂਲ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ।


Related News