ਸ਼ਰੇਆਮ ਵਿਦਿਆਰਥੀ 'ਤੇ ਹੋਇਆ ਜਾਨਲੇਵਾ ਹਮਲਾ, ਖੂਨ ਨਾਲ ਲੱਥ-ਪੱਥ ਪੁੱਜਾ ਸਕੂਲ

09/22/2017 3:43:28 PM

ਟੋਰਾਂਟੋ— ਕੈਨੇਡਾ ਦੇ ਬਿਕਫੋਰਡ ਪਾਰਕ 'ਚ ਸੈਂਟਰਲ ਟੋਰਾਂਟੋ ਅਕੈਡਮੀ ਸਕੂਲ ਦੇ ਸਾਹਮਣੇ ਦਿਨ-ਦਿਹਾੜੇ ਇਕ ਵਿਦਿਆਰਥੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਤੇ ਹੁਣ ਇਸ 15 ਸਾਲਾ ਮੁੰਡੇ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਕ ਹੋਰ 17-18 ਸਾਲਾ ਮੁੰਡੇ ਦੇ ਹਲਕੀਆਂ ਸੱਟਾਂ ਲੱਗੀਆਂ ਸਨ। ਇਸ ਮਾਮਲੇ 'ਚ ਪੁਲਸ ਨੇ 3 ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਇਹ ਸੁਪੱਸ਼ਟ ਨਹੀਂ ਕਿ ਇਹ ਤਿੰਨੋਂ ਦੋਸ਼ੀ ਇਸੇ ਸਕੂਲ ਦੇ ਵਿਦਿਆਰਥੀ ਸਨ ਜਾਂ ਨਹੀਂ। ਸਕੂਲ ਨੇ ਦੱਸਿਆ ਕਿ ਅੱਧੀ ਛੁੱਟੀ ਸਮੇਂ ਮੁੰਡਾ ਖੂਨ 'ਚ ਲੱਥ ਪੱਥ ਦੇਖਿਆ ਗਿਆ। ਹੋਰ ਵਿਦਿਆਰਥੀਆਂ ਨੇ ਦੱਸਿਆ ਕਿ ਜ਼ਖਮੀ ਵਿਦਿਆਰਥੀ  ਨੇ ਆਪਣਾ ਪੇਟ ਫੜਿਆ ਹੋਇਆ ਸੀ ਤੇ ਉਸ ਦੇ ਕੱਪੜੇ ਖੂਨ ਨਾਲ ਭਿੱਜੇ ਹੋਏ ਸਨ। ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਸੰਬੰਧੀ ਜਾਣਕਾਰੀ ਭੇਜ ਦਿੱਤੀ ਗਈ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।


Related News