250 ਫੁੱਟ ਉੱਪਰੋਂ ਬਾਇਕ ਸਮੇਤ ਡਿੱਗਿਆ ਇਹ ਸ਼ਖਸ, ਫਿਰ ਇਸ ਤਰ੍ਹਾਂ ਬਚੀ ਜਾਨ ( ਦੇਖੋ ਤਸਵੀਰਾਂ )

08/17/2017 8:24:46 AM

ਕੈਲੀਫੋਰਨੀਆ— ਕੈਲੀਫੋਰਨੀਆ ਦੇ ਕੈਲਾਬਸਾਸ ਸ਼ਹਿਰ ਵਿਚ 27 ਸਾਲ ਦਾ ਮੈਥਿਊ ਮੁੱਰੇ ਆਪਣੀ ਬਾਇਕ ਤੋਂ ਰਾਈਡਿੰਗ ਕਰ ਰਿਹਾ ਸੀ। ਉਦੋਂ ਅਚਾਨਕ ਉਸ ਦਾ ਬੈਲੇਂਸ ਵਿਗੜ ਗਿਆ ਅਤੇ ਆਪਣੀ ਮੋਟਰਸਾਈਕਿਲ ਸਮੇਤ ਉਹ 250 ਫੁੱਟ ਥੱਲੇ ਡੂੰਘੀ ਖਾਈ ਵਿਚ ਡਿੱਗ ਗਿਆ ਪਰ ਉਸ ਦੀ ਜਾਨ ਬੱਚ ਗਈ। ਇਹ ਹੈ ਪੂਰਾ ਮਾਮਲਾ... 
ਇਕ ਵੈਬਸਾਈਟ ਨੂੰ ਮੈਥਿਊ ਨੇ ਆਪਣੀ ਆਪਬੀਤੀ ਸੁਣਾਉਂਦੇ ਹੋਏ ਕਿਹਾ, ਮੈਂ ਸੇਂਟਾ ਮੋਨਿਕਾ ਪਹਾੜ 'ਤੇ ਰਾਈਡਿੰਗ ਕਰ ਰਿਹਾ ਸੀ ਅਤੇ ਮੇਰੀ ਬਾਇਕ ਦੀ ਸਪੀਡ 40 ਮਾਇਲਸ ਪ੍ਰਤੀ ਆਵਰ ਸੀ। ਰਾਈਡਿੰਗ ਕਰਦੇ-ਕਰਦੇ ਅਚਾਨਕ ਮੇਰਾ ਬੈਲੇਂਸ ਵਿਗੜ ਗਿਆ ਅਤੇ ਬਾਇਕ ਨਾਲ ਮੈਂ 250 ਫੁੱਟ ਹੇਠਾਂ ਡੂੰਘੀ ਖਾਈ ਵਿਚ ਡਿੱਗ ਗਿਆ। ਉਨ੍ਹਾਂ ਨੇ ਦੱਸਿਆ ਜਿਸ ਵੇਲੇ ਮੈਂ ਹੇਠਾਂ ਡਿੱਗ ਰਿਹਾ ਸੀ ਮੈਨੂੰ ਲੱਗਾ ਮੇਰੀ ਮੌਤ ਹੋ ਜਾਵੇਗੀ ਹੈ ਅਤੇ ਇਹ ਨਜ਼ਾਰਾ ਮੇਰੇ ਗੋਪ੍ਰੋ ਕੈਮਰੇ ਵਿਚ ਕੈਦ ਹੋ ਰਿਹਾ ਸੀ ਪਰ ਕਹਿੰਦੇ ਹਨ ਨਾ ਮਾਰਨ ਵਾਲੇ ਤੋਂ ਜ਼ਿਆਦਾ ਵੱਡਾ ਬਚਾਉਣ ਵਾਲਾ ਹੁੰਦਾ ਹੈ। ਇਨੀ 'ਤੇ ਤੋਂ ਡਿੱਗਣ ਤੋਂ ਬਾਅਦ ਵੀ ਮੈਥਿਊ ਦੀ ਜਾਨ ਬੱਚ ਗਈ ਪਰ ਇਸ ਹਾਦਸੇ ਵਿਚ ਉਸ ਦੀਆਂ ਕਈ ਹੱਡੀਆਂ ਟੁੱਟ ਗਈਆਂ। ਉਸ ਦਾ ਕਹਿਣਾ ਸੀ ਮੈਨੂੰ ਹੋਸ਼ ਸੀ ਅਤੇ ਮੈਂ ਮਦਦ ਲਈ ਚੀਖ ਰਿਹਾ ਸੀ ਪਰ ਦੂਰ-ਦੂਰ ਤੱਕ ਮੇਰੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ। ਕਿਸੇ ਤਰ੍ਹਾਂ ਹਿੰਮਤ ਜੁਟਾ ਕੇ ਉਹ ਆਪਣੀ ਬਾਇਕ ਤੱਕ ਪੁੱਜਿਆ ਅਤੇ ਆਪਣਾ ਸੈੱਲ ਫੋਨ ਕੱਢਿਆ ਅਤੇ ਸੋਚਿਆ ਕਿਸੇ ਨੂੰ ਫੋਨ ਕਰ ਦੇਵਾ ਪਰ ਉਸ ਦਾ ਮੋਬਾਇਲ ਫੋਨ ਕੰਮ ਨਹੀਂ ਕਰ ਰਿਹਾ ਸੀ। ਉਸ ਤੋਂ ਬਾਅਦ ਉਸ ਨੇ ਸੋਚਿਆ ਕਿ ਉਸ ਨੂੰ ਆਪਣੀ ਜਾਨ ਆਪਣੇ ਆਪ ਬਚਾਉਣੀ ਹੋਵੇਗੀ ਪਰ ਬਾਹਰ ਨਿਕਲਣ ਲਈ ਕੋਈ ਰਸਤਾ ਵੀ ਨਹੀਂ ਦਿਖਾਈ ਦੇ ਰਿਹਾ ਸੀ। ਫਿਰ ਉਸ ਨੂੰ ਲੱਗਾ ਕਿ ਬਾਹਰ ਨਿਕਲਣਾ ਹੈ ਤਾਂ ਪਹਾੜ ਚੜ੍ਹਕੇ ਹੀ ਨਿਕਲਿਆ ਜਾ ਸਕਦਾ ਹੈ। ਹਿੰਮਤ ਕਰਕੇ ਉਸ ਨੇ ਪਹਾੜ ਚੜ੍ਹਣਾ ਸ਼ੁਰੂ ਕੀਤਾ ਅਤੇ ਕੁਝ ਦੇਰ ਬਾਅਦ 'ਤੇ ਪਹੁੰਚ ਕੇ 911 'ਤੇ ਫੋਨ ਕੀਤਾ। ਸੂਚਨਾ ਮਿਲਦੇ ਹੀ 911 ਦੀ ਟੀਮ ਉਸ ਦੀ ਮਦਦ ਲਈ ਮੌਕੇ 'ਤੇ ਪਹੁੰਚ ਗਈ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਫਿਲਹਾਲ ਉਸ ਦੀ ਹਾਲਤ ਪਹਿਲਾਂ ਤੋਂ ਬਿਹਤਰ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਮੈਥਿਊ ਦਾ ਕਹਿਣਾ ਸੀ, ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੀ ਜਾਨ ਬੱਚ ਗਈ ਅਤੇ ਭਵਿੱਖ ਵਿਚ ਕਦੇ ਵੀ ਬਾਇਕ ਨਹੀਂ ਚਲਾਊਂਗਾ।


Related News