25 ਲੋਕਾਂ ਦੇ ਸਮੂਹ ਨੇ ਘੇਰ ਲਈ ਇਕਲੀ ਔਰਤ, ਫਿਰ ਜੋ ਵਾਪਰਿਆ ਉਹ ਹੈ ਨਾ ਭੁੱਲਣ ਵਾਲਾ

10/20/2017 7:38:09 PM

ਇਟਲੀ-ਫਲੋਰੇਂਸੀ ਦੀ ਇਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇਕ ਔਰਤ ਨਾਲ 25 ਲੋਕ ਰੇਪ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਮਸੀਹਾ ਬਣ ਕੇ ਇਕ ਵਿਅਕਤੀ ਪੀੜਤ ਲੜਕੀ ਦੀ ਮਦਦ ਕਰਨ ਪਹੁੰਚ ਗਿਆ। 25 ਸਾਲਾਂ ਗੈਆ ਗਵਨਰੋਟਾ ਇਟਲੀ ਦੇ ਉੱਤਰੀ ਟਕਸਾਨੀ ਇਲਾਕੇ 'ਚ ਸ਼ਹਿਰ ਰਾਤ 11:30 ਵੱਜੇ ਇੱਕਲੀ ਜਾ ਰਹੀ ਸੀ ਤਾਂ ਉਸ ਨੂੰ ਪਿਆਜ਼ਾ ਡੇਲਾ ਰਿਪਬਲਿਕਾ ਦੇ ਕੋਲ 25 ਲੋਕਾਂ ਦੇ ਸਮੂਹ ਨੇ ਰੋਕ ਲਿਆ। ਗਵਨਰੋਟਾ ਮੁਤਾਬਕ ਉਕਤ ਸਾਰੇ ਲੋਕ ਨਸ਼ੇ 'ਚ ਸਨ ਤੇ ਉਹ ਉਸਨੂੰ ਯੋਨ ਸੰਬੰਧ ਬਣਾਉਣ ਲਈ ਕਹਿਣ ਲੱਗੇ। ਗਵਨਰੋਟਾ ਵਲੋਂ ਅਜਿਹਾ ਕਰਨ ਤੋਂ ਮਨਾ ਕਰਨ 'ਤੇ ਉਹ ਉਸਨੂੰ ਇਕ ਅਣਜਾਣ ਜਗ੍ਹਾ 'ਤੇ ਲੈ ਜਾਣ ਦੀ ਕੋਸ਼ਿਸ਼ ਕਰਨ ਲੱਗੇ। 
ਉਥੋਂ ਲੰਘ ਰਹੇ ਗੁਲਾਬ ਦੇ ਵਿਕਰੇਤਾ ਹੋਸੈਨ ਆਲਮਗੀਰ ਨੇ ਹੰਗਾਮਾ ਦੇਖਿਆ ਅਤੇ ਔਰਤ ਦੀ ਸਹਾਇਤਾ ਲਈ ਰੁਕ ਗਿਆ। ਕਿਸੇ ਤਰੀਕੇ ਹੋਸੈਨ ਨੇ ਉਕਤ ਸਮੂਹ ਨੂੰ ਉਥੋਂ ਭਜਾ ਦਿੱਤਾ। ਗਵਨਰੋਟਾ ਨੂੰ ਬਚਾਉਣ ਤੋਂ ਬਾਅਦ ਹੋਸੈਨ ਉਸ ਨੂੰ ਇਕ ਸੁਰੱਖਿਅਤ ਸਥਾਨ 'ਤੇ ਲੈ ਗਿਆ, ਜਿਥੇ ਉਸਨੇ ਉਸਨੂੰ ਖਾਣਾ ਵੀ ਖਿਲਾਇਆ ਤੇ ਇਕ ਗੁਲਾਬ ਭੇਟ ਕੀਤਾ। 
ਸਾਰੇ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਸੁਰਖਿਅਤ ਘਰ ਪਰਤੀ ਗਵਨਰੋਟਾ ਨੇ ਆਪਣੇ ਫੇਸਬੁੱਕ ਖਾਤੇ 'ਤੇ ਇਸ ਸੰਬੰਧੀ ਪੋਸਟ ਕੀਤਾ। ਉਸ ਨੇ ਇਸ ਪੋਸਟ ਰਾਹੀਂ ਹੀ ਸਾਰੀ ਕਹਾਣੀ ਬਿਆਨ ਕੀਤੀ। ਆਪਣੀ ਪੋਸਟ 'ਚ ਗਵਨਰੋਟਾ ਨੇ ਇਹ ਲਿਖਿਆ ਕਿ ਉਹ ਆਪਣੀ ਕਹਾਣੀ ਨੂੰ ਇਹ ਦਿਖਾਉਣ ਲਈ ਸਾਂਝਾ ਕਰਨਾ ਚਾਹੁੰਦੀ ਹੈ ਕਿ ਦੁਨੀਆ 'ਚ ਔਰਤਾਂ ਅਜੇ ਵੀ ਇਕਲੀਆਂ ਸੁਰਖਿਅਤ ਨਹੀਂ ਹਨ। ਦੁਨਿਆ ਨੂੰ ਅੱਜ ਵੀ ਨਾਰੀਵਾਦ ਦੀ ਲੋੜ ਹੈ। ਉਸ ਨੇ ਲਿਖਿਆ, ''ਇਸ ਦੁਨਿਆ ਦੇ ਲਈ ਧੰਨਵਾਦ, ਕਿਉਂਕਿ ਹੋਸੈਨ ਵਰਗੇ ਲੋਕ ਹਨ, ਜੋ ਬਦਲੇ 'ਚ ਕੁਝ ਨਹੀਂ ਚਾਹੁੰਦੇ। ਇਹ ਇਕ ਅਜਿਹਾ ਚਹਿਰਾ ਹੈ, ਜਿਸਨੂੰ ਮੈਂ ਕਦੇ ਨਹੀਂ ਭੁਲਾਂਗੀ।''
ਇਸ ਸਾਰੇ ਮਾਮਲੇ ਸੰਬੰਧੀ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਗਵਨਰੋਟਾ ਨੇ ਇਸ ਸੰਬੰਧੀ ਪੁਲਸ ਨਾਲ ਸੰਪਰਕ ਕੀਤਾ ਹੈ ਕਿ ਨਹੀਂ।


Related News