ਆਈ. ਐੱਸ. ਦੀ ਮਦਦ ਕਰਨ ਦੇ ਦੋਸ਼ 'ਚ 18 ਸਾਲਾ ਅਮਰੀਕੀ ਨਾਗਰਿਕ ਗ੍ਰਿਫਤਾਰ

12/12/2017 4:06:25 PM

ਹਿਊਸਟਨ (ਭਾਸ਼ਾ)— ਹਿਊਸਟਨ ਦੇ ਰਹਿਣ ਵਾਲੇ 18 ਸਾਲਾ ਲੜਕੇ ਨੂੰ ਵਿਸਫੋਟਕ ਬਣਾਉਣ ਦੀ ਜਾਣਕਾਰੀ ਗੈਰ-ਕਾਨੂੰਨੀ ਰੂਪ ਵਿਚ ਦੇਣ ਅਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਮਦਦ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਅਮਰੀਕੀ ਨਾਗਰਿਕ ਕਾਨ ਸਰਕਨ ਡਮਲਾਰਕਾਇਆ ਨੂੰ ਐੱਫ. ਬੀ. ਆਈ. ਦੀ ਮੁਹਿੰਮ ਮਗਰੋਂ 8 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਬਿਆਨ ਵਿਚ ਕਿਹਾ ਗਿਆ ਕਿ ਅਮਰੀਕੀ ਨਾਗਰਿਕ ਨੇ ਕਿਹਾ ਸੀ ਕਿ ਉਹ ਵਿਦੇਸ਼ ਜਾ ਕੇ ਆਈ. ਐੱਸ. ਲਈ ਲੜਨਾ ਚਾਹੁੰਦਾ ਸੀ ਅਤੇ ਉਸ ਨੇ ਸੀਰੀਆ ਜਾਣ ਦੀ ਦੋ ਵਾਰੀ ਕੋਸ਼ਿਸ਼ ਵੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਜੇ ਕਾਨ ਸਰਕਨ ਦੀਆਂ ਵਿਦੇਸ਼ ਜਾਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਤਾਂ ਉਹ ਅਮਰੀਕਾ ਵਿਚ ਹਮਲੇ ਕਰੇਗਾ। ਇਸ ਬਿਆਨ ਵਿਚ ਕਿਹਾ ਗਿਆ ਕਿ ਦੋਸ਼ ਹੈ ਕਿ ਡਮਲਾਰਕਾਇਆ ਨੇ ਕਥਿਤ ਆਈ. ਐੱਸ. ਸਮਰਥਕਾਂ ਨੂੰ ਵਿਸਫੋਟਕ ਟ੍ਰਾਯਾਸੇਟੋਨ ਟ੍ਰਾਈਪੈਰਾਆਕਸਾਈਡ ਦਾ ਫਾਰਮੂਲਾ ਉਪਲਬਧ ਕਰਾਇਆ ਅਤੇ ਦੱਸਿਆ ਕਿ ਇਸ ਨੂੰ ਪ੍ਰੈਸ਼ਰ ਕੁੱਕਰ ਡਿਵਾਈਸ ਵਿਚ ਕਿਵੇਂ ਵਰਤਿਆ ਜਾਵੇ। ਜੇ ਦੋਸ਼ੀ ਕਾਨ ਸਰਕਨ ਦਾ ਦੋਸ਼ ਸਾਬਤ ਹੁੰਦਾ ਹੈ ਤਾਂ ਉਸ ਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।


Related News