40 ਘਰਾਂ ''ਤੇ ਡਿਗੇ ਪਹਾੜ ਹੇਠ ਦੱਬੇ ਗਏ 140 ਲੋਕ, ਇਕ ਖੁਸ਼ਕਿਸਮਤ ਪਰਿਵਾਰ ਬਚਿਆ ਸੁਰੱਖਿਅਤ

06/25/2017 12:10:01 PM

ਸਿਚੁਆਨ— ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ ਦੇ ਪਿੰਡ ਇਕ ਪਹਾੜ ਖਿਸਕ ਕੇ 40 ਘਰ ਮਲਬੇ ਹੇਠਾਂ ਆ ਗਏ, ਜਿਸ 'ਚ 140 ਲੋਕਾਂ ਦੇ ਫਸੇ ਹੋਣ ਦੀ ਖਬਰ ਹੈ। ਬਚਾਅ ਦਲ ਨੇ ਹੁਣ ਤਕ 15 ਲਾਸ਼ਾਂ ਮਲਬੇ 'ਚੋਂ ਕੱਢੀਆਂ ਹਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਐਮਰਜੈਂਸੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦੇ ਬਿਆਨ ਮੁਤਾਬਕ ਪਹਾੜ ਦਾ ਇਕ ਹਿੱਸਾ ਖਿਸਕਣ ਤੋਂ ਬਾਅਦ ਮਲਬਾ ਡਿੱਗਿਆ ਅਤੇ ਪਿੰਡ ਦੇ 40 ਮਕਾਨ ਉਸ ਹੇਠਾਂ ਦੱਬ ਗਏ। ਇਸ ਨਾਲ ਨਦੀ ਦਾ 2 ਕਿਲੋਮੀਟਰ ਦਾ ਹਿੱਸਾ ਵੀ ਮਲਬੇ ਨਾਲ ਭਰ ਗਿਆ। 

PunjabKesari
ਕਹਿੰਦੇ ਨੇ ਕਿ ਜਿਸ ਨੂੰ ਪ੍ਰਮਾਤਮਾ ਨੇ ਲੰਬੀ ਉਮਰ ਬਖਸ਼ੀ ਹੋਵੇ ਉਹ ਸਮੇਂ ਤੋਂ ਪਹਿਲਾਂ ਨਹੀਂ ਮਰ ਸਕਦਾ। ਇੱਥੇ ਵੀ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਮਿਲੀ ਹੈ। ਬਚਾਅ ਕਰਮਚਾਰੀਆਂ ਨੇ ਮਲਬੇ 'ਚ ਫਸੇ ਇਕ ਜੋੜੇ ਤੇ ਉਨ੍ਹਾਂ ਦੇ 2 ਮਹੀਨਿਆਂ ਦੇ ਬੱਚੇ ਨੂੰ ਸੁਰੱਖਿਅਤ ਕੱਢਿਆ ਹੈ। ਇਸ ਮਗਰੋਂ ਕਿਸੇ ਵੀ ਵਿਅਕਤੀ ਦੇ ਜਿਊਂਦੇ ਕੱਢੇ ਜਾਣ ਦੀ ਕੋਈ ਖਬਰ ਨਹੀਂ ਮਿਲੀ। ਹੁਣ ਤਕ 15 ਲੋਕਾਂ ਦੀ ਮੌਤ ਦੀ ਖਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਮਗਰੋਂ ਕਿਸੇ ਵੀ ਵਿਅਕਤੀ ਦੇ ਜਿਊਂਦੇ ਬਚਣ ਦੀ ਆਸ ਬਹੁਤ ਘੱਟ ਹੈ।

PunjabKesari

ਇਸ ਮੁਹਿੰਮ 'ਚ 3 ਹਜ਼ਾਰ ਤੋਂ ਵਧੇਰੇ ਕਰਮਚਾਰੀ ਲੱਗੇ ਹੋਏ ਹਨ। ਮਰਨ ਵਾਲਿਆਂ ਦੇ ਨਾਂਵਾਂ ਦੀ ਸੂਚੀ ਸਰਕਾਰੀ ਵੈੱਬਸਾਈਟ 'ਤੇ ਪਾ ਦਿੱਤੀ ਗਈ ਹੈ। ਇਸ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਸੰਯੁਕਤ ਰਾਸ਼ਟਰ ਮਹਾਸਕੱਤਰ ਐਂਟੋਨਿਓ ਗੁਤੇਰਸ ਨੇ ਚੀਨ ਨੂੰ ਹਰ ਸੰਭਵ ਮਦਦ ਦੀ ਤਸੱਲੀ ਦਿੱਤੀ ਹੈ। ਇਹ ਸੂਬਾ ਜ਼ਮੀਨ ਖਿਸਕਣ ਦੇ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਹੈ ਤੇ 2008 'ਚ ਰਿਕਟਰ ਪੈਮਾਨੇ 'ਤੇ 8 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਇੱਥੇ 70,000 ਲੋਕਾਂ ਦੀ ਮੌਤ ਹੋਈ ਸੀ। 


Related News