ਪਾਕਿ ਦੇ ਕਵੇਟਾ ਸ਼ਹਿਰ 'ਚ ਧਮਾਕਾ 17 ਦੀ ਮੌਤ, ਕਈ ਜ਼ਖਮੀ

08/13/2017 12:43:00 AM

ਲਾਹੌਰ — ਕਰਾਚੀ — ਪਾਕਿਸਤਾਨ ਦੇ ਸ਼ਹਿਰ ਕਵੇਟਾ 'ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦੇ ਇਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸ਼ਕਤੀਸ਼ਾਲੀ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਜਦਕਿ 30 ਜ਼ਖਮੀ ਹੋ ਗਏ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫਰਾਜ ਬੁਗਤੀ ਨੇ ਮੀਡੀਆ ਨੂੰ ਦੱਸਿਆ ਕਿ ਧਮਾਕਾ ਫ੍ਰੰਟਿਅਰ ਕੋਰ ਦੇ ਇਕ ਟਰੱਕ ਨੂੰ ਨਿਸ਼ਾਨਾ ਬਣੇ ਕੇ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ, ''ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ ਸੀ। ਜਲਦ ਹੀ ਅਸੀਂ ਇਹ ਪੁਸ਼ਟੀ ਕਰ ਪਾਵਾਂਗੇ ਕਿ ਉਹ ਅੱਤਵਾਦੀ ਹਮਲਾ ਸੀ ਜਾਂ ਬੰਬ ਨਾਲ ਕੀਤਾ ਗਿਆ ਧਮਾਕਾ।'' ਬੁਗਤੀ ਨੇ ਦੱਸਿਆ ਕਿ ਕਰੀਬ 30 ਜ਼ਖਮੀਆਂ ਨੂੰ ਨੇੜੇ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।


Related News