ਸਾਊਦੀ ਅਰਬ ਨੂੰ ਛੱਡਣਗੇ ਇਸ ਦੇਸ਼ ਦੇ 12,000 ਗੈਰ-ਕਾਨੂੰਨੀ ਪ੍ਰਵਾਸੀ

04/27/2017 3:09:59 PM

ਸਾਊਦੀ ਅਰਬ— ਸਾਊਦੀ ਅਰਬ ਵਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਛੱਡ ਕੇ ਚਲੇ ਜਾਣ ਦਾ ਹੁਕਮ ਜਾਰੀ ਹੋਇਆ ਹੈ। ਇਹ ਹੁਕਮ ਸਾਊਦੀ ਸਰਕਾਰ ਵਲੋਂ 20 ਮਾਰਚ ਨੂੰ ਜਾਰੀ ਕੀਤਾ ਗਿਆ। ਇਸ ਹੁਕਮ ਤੋਂ ਬਾਅਦ ਤਕਰੀਬਨ 12,000 ਬੰਗਲਾਦੇਸ਼ੀ ਪ੍ਰਵਾਸੀ 30 ਜੂਨ ਤੱਕ ਦੇਸ਼ ਛੱਡ ਕੇ ਚਲੇ ਜਾਣਗੇ। ਇਕ ਖਬਰ ਮੁਤਾਬਕ 30 ਜੂਨ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਜਾਣ ਵਾਲਿਆਂ ਨੂੰ ਭਵਿੱਖ ਵਿਚ ਕਾਨੂੰਨੀ ਤਰੀਕੇ ਨਾਲ ਦੇਸ਼ ਦੀ ਯਾਤਰਾ ਕਰਨ ਦੀ ਆਗਿਆ ਹੋਵੇਗੀ ਪਰ ਇਸ ਹੁਕਮ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਕੈਦ ਦੀ ਸਜ਼ਾ ਅਤੇ ਜ਼ੁਰਮਾਨਾ ਭੁਗਤਨਾ ਪੈ ਸਕਦਾ ਹੈ। ਓਧਰ ਬੰਗਲਾਦੇਸ਼ ਦੂਤਘਰ ਮੁਤਾਬਕ 7,309 ਬੰਗਲਾਦੇਸ਼ੀ ਰਿਆਧ ਤੋਂ ਅਤੇ 4,855 ਜੇਦਾ ਤੋਂ ਆਪਣਾ ਆਊਟ ਪਾਸ (ਆਗਿਆ ਪੱਤਰ) ਲੈ ਚੁੱਕੇ ਸਨ। ਇਸ ਦੇ ਨਾਲ ਹੀ ਸਾਊਦੀ ਪ੍ਰਸ਼ਾਸਨ ਨੇ ਖਤਮ ਹੋ ਚੁੱਕੇ ਵੀਜ਼ੇ ਨਾਲ ਖਾੜ੍ਹੀ ਦੇਸ਼ ''ਚ ਰਹਿਣ ਵਾਲੇ ਪ੍ਰਵਾਸੀਆਂ ਦੀ ਜਾਂਚ ਲਈ ਇਕ ਕਰਮਚਾਰੀ ਦਲ ਦਾ ਗਠਨ ਕੀਤਾ ਹੈ। ਨਾਲ ਹੀ ਕੁਝ ਨਵੀਆਂ ਜੇਲਾਂ ਵੀ ਬਣਾਈਆਂ ਗਈਆਂ ਹਨ। ਸਾਊਦੀ ਸਰਕਾਰ ਨੂੰ 90 ਦਿਨਾਂ ਦੇ ਇਸ ਸਮੇਂ ''ਚ ਘੱਟੋ-ਘੱਟ 10 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਛੱਡ ਕੇ ਜਾਣ ਦੀ ਉਮੀਦ ਹੈ।

Tanu

News Editor

Related News